Viral Video: ਸੜਕ ਵਿਚਾਲੇ ਕੁੜੀਆਂ ਵੱਲੋਂ ਰੀਲ ਬਣਾਉਣ ਕਾਰਨ ਹੋਇਆ ਟ੍ਰੈਫਿਕ ਜਾਮ

ਅੱਜ ਦੇ ਦੌਰ ‘ਚ ਹਰ ਉਮਰ ਦੇ ਲੋਕ ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਦੇ ਚਾਹਵਾਨ ਕਾਫੀ ਮਿਲ ਜਾਂਦੇ ਹਨ। ਲੋਕ ਬਿਨ੍ਹਾਂ ਸੋਚੇ ਸਮਝੇ ਕੀਤੇ ਵੀ ਰੀਲ ਬਣਾਣੀ ਸ਼ੁਰੂ ਕਰ ਦੇਂਦੇ ਹਨ | ਇਸੇ ਹੀ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਦੇ ਗਿਆਸਪੁਰਾ ਚੌਕ ਤੋਂ ਸਾਹਮਣੇ ਆਇਆ ਹੈ | ਜਿਸ ‘ਚ 2 ਲੜਕੀਆਂ ਅਚਾਨਕ ਰਸਤੇ ਤੇ ਨੱਚਣਾ ਸ਼ੁਰੂ ਕਰ ਦੇਂਦੀਆਂ ਹਨ ਫਿਰ ਡਾਂਸ ਕਰਦੇ ਹੋਏ ਰੀਲ ਬਣਾਈ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਦੇਖਣ ਲਈ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜਿਸ ਕਾਰਨ ਟ੍ਰੈਫ਼ਿਕ ਜਾਮ ਹੋ ਗਿਆ |
ਵਾਇਰਲ ਵੀਡੀਓ ‘ਚ ਦੋਵਾਂ ‘ਚੋਂ ਇਕ ਲੜਕੀ ਨੇ ਵੈਸਟਰਨ ਕੱਪੜੇ ਅਤੇ ਦੂਜੀ ਨੇ ਪੰਜਾਬੀ ਸੂਟ ਪਾ ਰੱਖਿਆ ਹੈ ਅਤੇ ਗਾਣਿਆਂ ‘ਤੇ ਰੀਲ ਬਣਾ ਰਹੀਆਂ ਹਨ । ਉਥੋਂ ਗੁਜ਼ਰਨ ਵਾਲੇ ਲੋਕਾਂ ਨੇ ਮੋਬਾਈਲ ਫੋਨ ‘ਤੇ ਰਿਕਾਰਡ ਕਰ ਕੇ ਵਾਇਰਲ ਕਰ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੁਮੈਂਟਾਂ ਦਾ ਹੜ੍ਹ ਜਿਹਾ ਆ ਗਿਆ। ਸੋਸ਼ਲ ਮੀਡਿਆ ਅਸ਼ਲੀਲ ਵੀਡੀਓ ਨਾਲ ਭਰਿਆ ਨਜ਼ਰ ਆ ਰਿਹਾ ਹੈ | ਅੱਜ ਦੇ ਸਮੇਂ ‘ਚ ਲੋਕ ਆਪਣੀ ਜਾਨ ਵੀ ਪ੍ਰਵਾਹ ਕੀਤੇ ਬਿਨ੍ਹਾਂ ਇਹ ਸਭ ਕੁਝ ਆਪਣੇ ਵਿਊਜ਼ ਅਤੇ ਫੋਲੋਵਿੰਗ ਨੂੰ ਵਧਾਉਣ ਲਈ ਕਰ ਰਹੇ ਹਨ |