June 15, 2025

Verka Milk Prices : ਵੇਰਕਾ ਮਿਲਕ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧੇ ਦਾ ਐਲਾਨ

0
492-492-16140347-thumbnail-3x2-verka

ਵੇਰਕਾ ਮਿਲਕ ਨੇ ਦੁੱਧ ਦੀਆਂ ਕੀਮਤਾਂ ‘ਚ ਵਾਧੇ ਦਾ ਐਲਾਨ ਕੀਤਾ ਹੈ, ਜਿਸ ਨਾਲ ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਐਨਸੀਆਰ ਦੇ ਖੇਤਰਾਂ ਵਿੱਚ ਖਪਤਕਾਰਾਂ ਨੂੰ ਨਵੇਂ ਰੇਟ ਅਦਾ ਕਰਨੇ ਪੈਣਗੇ। ਕੰਪਨੀ ਨੇ ਸਾਰੇ ਦੁੱਧ ਵੇਰੀਐਂਟਸ ਦੀਆਂ ਕੀਮਤਾਂ ਵਿੱਚ 1 ਤੋਂ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਵੇਰਕਾ ਕੰਪਨੀ ਨੇ ਵਧਦੀਆਂ ਉਤਪਾਦਨ ਲਾਗਤਾਂ ਅਤੇ ਹੋਰ ਖਰਚਿਆਂ ਨੂੰ ਇਸ ਵਾਧੇ ਦਾ ਕਾਰਨ ਦੱਸਿਆ ਹੈ। ਦੁੱਧ ਦੀਆਂ ਕੀਮਤਾਂ ਵਿੱਚ ਇਸ ਵਾਧੇ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ ਅਤੇ ਉਸਦੇ ਘਰ ਦਾ ਬਜਟ ਵਿਗੜ ਜਾਵੇਗਾ। ਦੁੱਧ ਮਹਿੰਗਾ ਹੋਣ ਕਾਰਨ, ਦਹੀਂ, ਪਨੀਰ, ਮੱਖਣ ਆਦਿ ਵਰਗੇ ਹੋਰ ਦੁੱਧ ਉਤਪਾਦ ਵੀ ਮਹਿੰਗੇ ਹੋ ਜਾਣਗੇ। ਇਸ ਤੋਂ ਇਲਾਵਾ, ਦੁੱਧ ਮਹਿੰਗਾ ਹੋਣ ਕਾਰਨ, ਲੋਕ ਇਸਦੀ ਖਪਤ ਘਟਾ ਸਕਦੇ ਹਨ ਜੋ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਨਾਲ ਆਮ ਖਪਤਕਾਰਾਂ ਦੇ ਘਰੇਲੂ ਬਜਟ ‘ਤੇ ਅਸਰ ਕਾਫੀ ਜਿਆਦਾ ਪੈਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *