Uttar Pradesh: ਰਾਕੇਸ਼ ਟਿਕੈਤ ਨਾਲ ਬਦਸਲੂਕੀ, ਮੁਜ਼ੱਫਰਨਗਰ ਵਿੱਚ ਵਧਿਆ ਤਣਾਅ

ਰਾਕੇਸ਼ ਟਿਕੈਤ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਨੇਤਾ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਰੈਲੀ ਦੌਰਾਨ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਵਿਰੋਧ ਹਿੰਦੂ ਸੰਗਠਨਾਂ ਵੱਲੋ ਕੀਤਾ ਗਿਆ, ਜਿਸ ਦੌਰਾਨ ਕਿਸਾਨ ਆਗੂ ਟਿਕੈਤ ਦੀ ਪੱਗ ਡਿੱਗੀ ਅਤੇ ਉਨ੍ਹਾਂ ‘ਤੇ ਡੰਡੇ ਜਾਂ ਝੰਡੇ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ | ਵੀਡੀਓ ਸੋਸ਼ਲ ਮੀਡੀਆ ‘ਤੇ ਕਈ ਤੇਜੀ ਨਾਲ ਵਾਇਰਲ ਹੋਣ ਨਾਲ ਇਹ ਮੁੱਦਾ ਚਰਚਾ ਵਿੱਚ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ ਖ਼ਿਲਾਫ਼ ਇਹ ਵਿਰੋਧ ਪ੍ਰਦਰਸ਼ਨ ਉਸ ਸਮੇਂ ਹੋਇਆ ਹੈ ਜਦੋਂ ਰਾਕੇਸ਼ ਟਿਕੈਤ ਨੇ ਪਹਿਲਗਾਮ ਹਮਲੇ ਸਬੰਧੀ ਬਿਆਨ ਦਿੱਤਾ ਸੀ। ਉਨ੍ਹਾਂ ਦੇ ਬਿਆਨ ਦਾ ਬਹੁਤ ਵਿਰੋਧ ਹੋਇਆ ਅਤੇ ਹਿੰਦੂ ਸੰਗਠਨ ਇਸ ਬਿਆਨ ਤੋਂ ਬਹੁਤ ਨਾਰਾਜ਼ ਸਨ।
ਬੀਕੇਯੂ ਨੇਤਾ ਨਰੇਸ਼ ਟਿਕੈਤ ਨੇ ਮੁਜ਼ੱਫਰਨਗਰ ਵਿੱਚ ਮਹਾਪੰਚਾਇਤ ਦਾ ਸੱਦਾ ਦਿੱਤਾ। ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਦੇ ਨੇਤਾਵਾਂ ਨੇ ਵੀ ਟਿਕੈਤ ਨਾਲ ਹਮਦਰਦੀ ਜਤਾਈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਨਾਲ ਇਹ ਮੁੱਦਾ ਚਰਚਾ ਵਿੱਚ ਹੈ।