June 15, 2025

Tiger Tower fire: ਦੁਬਈ ਦੇ 67 ਮੰਜ਼ਿਲਾ ਟਾਈਗਰ ਟਾਵਰ ’ਚ ਲੱਗੀ ਭਿਆਨਕ ਅੱਗ, ਸਿਵਲ ਡਿਫੈਂਸ ਨੇ 6 ਘੰਟਿਆਂ ’ਚ ਅੱਗ ‘ਤੇ ਪਾਇਆ ਕਾਬੂ

0
Screenshot 2025-06-15 104500

ਦੁਬਈ ਮਰੀਨਾ ਦੇ 67 ਮੰਜ਼ਿਲਾ ਟਾਈਗਰ ਟਾਵਰ ਨੂੰ ਲੱਗੀ ਭਿਆਨਕ ਅੱਗ ਨੇ ਹਫੜਾ-ਦਫੜੀ ਮਚਾ ਦਿੱਤੀ। ਅੱਗ ਰਾਤ 9:30 ਵਜੇ ਦੇ ਕਰੀਬ ਉੱਪਰਲੀਆਂ ਮੰਜ਼ਿਲਾਂ ਵਿੱਚ ਸ਼ੁਰੂ ਹੋਈ ਅਤੇ ਫੇਰ ਅੱਗ ਵਧਦੀ ਹੋਈ ਕਈ ਮੰਜ਼ਿਲਾਂ ਤੱਕ ਫੈਲ ਗਈ। ਤੁਰੰਤ ਕਾਰਵਾਈ ਕਰਦਿਆਂ ਦੁਬਈ ਸਿਵਲ ਡਿਫੈਂਸ ਨੇ 6 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਦੁਬਈ ਸਿਵਲ ਡਿਫੈਂਸ ਨੇ 764 ਫਲੈਟਾਂ ਵਿੱਚ ਰਹਿਣ ਵਾਲੇ 3,820 ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ,ਅਜੇ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗ ਦੇ ਸਹੀ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ,ਜਾਂਚ ਕਰਤਾ ਵੱਲੋਂ ਜਾਂਚ ਜਾਰੀ ਹੈ ਪਰਅਧਿਕਾਰੀਆਂ ਨੇ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ।

ਕਈ ਨਿਵਾਸੀਆਂ ਨੇ ਦੱਸਿਆ ਕਿ ਬਿਲਡਿੰਗ ਦਾ ਫਾਇਰ ਅਲਾਰਮ ਨਹੀਂ ਵੱਜਿਆ, ਜਿਸ ਕਾਰਨ ਉਨ੍ਹਾਂ ਨੂੰ ਅੱਗ ਦੀ ਸੂਚਨਾ ਦੂਜੀ ਬਿਲਡਿੰਗ ਚ ਰਹਿ ਰਹੇ ਲੋਕਾਂ ਜਾਂ ਫਾਇਰ ਟਰੱਕਾਂ ਦੇ ਸਾਈਰਨ ਸੁਣ ਕੇ ਮਿਲੀ।

Leave a Reply

Your email address will not be published. Required fields are marked *