Takht Sri Keshgarh Sahib ਨੂੰ ਜਾਣ ਵਾਲੀ ਸੜਕ ਦਾ ਨਵਾਂ ਨਾਮ ‘Sahibzada Baba Jujhar Singh Marg’ ਰੱਖਿਆ ਗਿਆ

ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਵੀ.ਆਈ.ਪੀ. ਰੋਡ ਦਾ ਨਾਮ ਬਦਲ ਕੇ “ਸਾਹਿਬਜਾਦਾ ਬਾਬਾ ਜੁਝਾਰ ਸਿੰਘ ਮਾਰਗ” ਰੱਖਿਆ ਗਿਆ ਹੈ। ਇਹ ਫੈਸਲਾ ਨਗਰ ਕੌਂਸਲ ਨੇ ਮਤਾ ਪਾਸ ਕਰਕੇ ਲਿਆ। ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਸ. ਹਰਜੋਤ ਬੈਂਸ ਨੇ ਦੱਸਿਆ ਕਿ ਇਹ ਸੜਕ, ਜਿੱਥੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ, ਨੂੰ ਸੁੰਦਰ ਅਤੇ ਚੌੜਾ ਕਰਕੇ ਹੋਰ ਸੋਹਣਾ ਬਣਾਇਆ ਜਾਵੇਗਾ।
ਹਰਜੋਤ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਚੱਲ ਰਿਹਾ ਹੈ। ਇਹ ਇਲਾਕਾ ਗੁਰੂ ਸਾਹਿਬਾਨ ਦੀ ਚਰਨ ਛੋਹ ਨਾਲ ਪਵਿੱਤਰ ਹੈ, ਜਿੱਥੇ ਉਨ੍ਹਾਂ ਨੇ ਆਪਣੇ ਜੀਵਨ ਦਾ ਬਹੁਤ ਸਮਾਂ ਬਿਤਾਇਆ। ਸਾਹਿਬਜਾਦਾ ਬਾਬਾ ਜੁਝਾਰ ਸਿੰਘ ਮਾਰਗ ਦਾ ਸੁੰਦਰੀਕਰਨ ਕਰਕੇ ਇਸ ਨੂੰ ਗੁਰੂ ਨਗਰੀ ਦੀ ਸ਼ਾਨ ਮੁਤਾਬਕ ਉਸਾਰਿਆ ਜਾਵੇਗਾ।