June 16, 2025

Sunny Deol, Randeep Hooda ’ਤੇ ਪੰਜਾਬ ’ਚ ਮੁਕੱਦਮਾ ਦਰਜ

0
deccanherald_2025-04-08_rpu5phh7_file8022gc1jxdy18c319fie

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ‘ਜਾਟ’ ‘ਚ ਇਕ ਚਰਚ ਦੇ ਇੱਕ ਸੀਨ ਨੂੰ ਲੈ ਕੇ ਪੰਜਾਬ ਦੇ ਜਲੰਧਰ ਵਿੱਚ ਈਸਾਈ ਭਾਈਚਾਰੇ ਵੱਲੋ FIR ਦਰਜ ਕਾਰਵਾਈ ਗਈ ਹੈ | FIR ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 299 ਅਧੀਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਅਧੀਨ ਦਰਜ ਹੋਈ ਹੈ।

ਈਸਾਈ ਭਾਈਚਾਰੇ ਦਾ ਕਹਿਣਾ ਹੈ ਕਿ ਸੀਨ ਵਿੱਚ ਚਰਚ ਨੂੰ ਹਿੰਸਕ ਅਤੇ ਅਪਮਾਨਜਨਕ ਤਰੀਕੇ ਨਾਲ ਦਿਖਾਉਣਾ ਧਰਮ ਦੀ ਬੇਅਦਬ ਕੀਤੀ ਗਈ ਹੈ । ਸੀਨ ਵਿੱਚ ਚਰਚ ਦੇ ਅੰਦਰ ਹਿੰਸਾ, ਕੱਚ ਦਾ ਟੁੱਟਣਾ, ਅਤੇ ਧਮਕੀਆਂ ਦੇ ਦ੍ਰਿਸ਼ ਵੀ ਦਿਖਾਏ ਗਏ ਹਨ, ਜਿਸ ਨੂੰ ਈਸਾਈ ਭਾਈਚਾਰੇ ਨੇ ਅਪਮਾਨਜਨਕ ਅਤੇ ਧਾਰਮਿਕ ਪ੍ਰਤੀਕਾਂ ਦੀ ਬੇਅਦਬੀ ਮੰਨਿਆ। ਫਿਲਮ ’ਤੇ ਪਾਬੰਦੀ ਅਤੇ ਨਿਰਮਾਤਾਵਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਮਾਮਲਾ ਜਲੰਧਰ ਦੇ ਸਦਰ ਥਾਣੇ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ ਤੋਂ ਇਲਾਵਾ ਸਹਿ-ਅਦਾਕਾਰ ਵਿਨੀਤ ਕੁਮਾਰ ਸਿੰਘ, ਨਿਰਦੇਸ਼ਕ ਗੋਪੀਚੰਦ ਮਾਲੀਨੇਨੀ, ਅਤੇ ਨਿਰਮਾਤਾ ਨਵੀਨ ਯੇਰਨੇਨੀ ਖਿਲਾਫ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *