Sri Darbar Sahib: Harsimrat Kaur Badal ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਨਵੇਂ ਪਾਠ ਦੀ ਆਰੰਭਤਾ ਸਮੇਂ ਹਾਜ਼ਰ ਹੋਏ ਸੀ ।ਉਹਨਾਂ ਨੇ ਦੱਸਿਆ ਕਿ ਇਹ ਲੜੀ ਪਿਛਲੇ ਅਨੇਕਾਂ ਸਾਲਾਂ ਤੋਂ ਪਰਿਵਾਰ ਵੱਲੋਂ ਨਿਰੰਤਰ ਚਲਾਈ ਜਾ ਰਹੀ ਹੈ ਅਤੇ ਗੁਰੂ ਘਰ ‘ਚ ਹਾਜ਼ਰੀ ਭਰਨਾ ਉਹਨਾਂ ਲਈ ਵੱਡੀ ਖੁਸ਼ਕਿਸਮਤੀ ਦੀ ਗੱਲ ਹੈ ।
ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਕਿਹਾ, “ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਨਮਨ ਕਰ ਰਹੇ ਹਾਂ। ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਸਾਨੂੰ ਸਹਿਨਸ਼ੀਲਤਾ, ਸੇਵਾ ਅਤੇ ਸ਼ਰਧਾ ਦੀ ਸਿਖਲਾਈ ਦਿੰਦੀ ਹੈ।”ਉਨ੍ਹਾਂ ਨੇ ਕਿਹਾ ਕਿ “ਗੁਰੂ ਸਾਹਿਬ ਜੀ ਨੇ ਜੋ ਤਪੱਸਿਆ ਕੀਤੀ, ਜੋ ਸਹਿਨਸ਼ੀਲਤਾ ਦਿਖਾਈ, ਉਹ ਸਾਡੀ ਆਤਮਕ ਤਾਕਤ ਦਾ ਸਰੋਤ ਹੈ। ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਸਾਡਾ ਸਦਾ ਸਾਥ ਦਿੰਦਿਆਂ ਸਾਨੂੰ ਸੱਚਾਈ ਦੇ ਰਾਹ ‘ਤੇ ਤੁਰਨ ਦੀ ਸਮਰਥਾ ਦੇਣ। ਉਨ੍ਹਾਂ ਨੇ ਸਾਰੇ ਸਿੱਖ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੇ ਬਲਿਦਾਨੀ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਹੈ ।