June 14, 2025

South Africa ਵਿੱਚ ਹੜ੍ਹ ਨੇ ਮਚਾਈ ਤਬਾਹੀ, 49 ਲੋਕਾਂ ਦੀ ਹੋਈ ਮੌਤ, ਕਈ ਲਾਪਤਾ, ਬਚਾਅ ਕਾਰਜ ਜਾਰੀ

0
Screenshot 2025-06-12 105409

ਦੱਖਣੀ ਅਫ਼ਰੀਕਾ ਦੇ ਪੂਰਬੀ ਕੇਪ ਵਿੱਚ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਆਏ ਹੜ੍ਹ ਨੇ ਭਿਆਨਕ ਤਬਾਹੀ ਮਚਾਈ। ਇਸ ਮੌਸਮੀ ਘਟਨਾ ਨੇ 49 ਲੋਕਾਂ ਦੀ ਜਾਨ ਲਈ, ਜਿਨ੍ਹਾਂ ਵਿੱਚ ਸਕੂਲੀ ਬੱਚੇ ਵੀ ਸ਼ਾਮਲ ਸਨ।

ਮਥਾਥਾ ਸ਼ਹਿਰ ਨੇੜੇ ਇੱਕ ਸਕੂਲ ਬੱਸ ਹੜ੍ਹ ਦੇ ਪਾਣੀ ਵਿੱਚ ਵਹਿ ਗਈ, ਜਿਸ ਵਿੱਚ 13 ਬੱਚਿਆਂ ਅਤੇ ਦੋ ਬਾਲਗਾਂ ਸਮੇਤ ਛੇ ਹਾਈ ਸਕੂਲ ਵਿਦਿਆਰਥੀਆਂ ਦੀ ਮੌਤ ਹੋ ਗਈ। ਚਾਰ ਹੋਰ ਵਿਦਿਆਰਥੀ ਲਾਪਤਾ ਅਤੇ ਮੰਗਲਵਾਰ ਨੂੰ ਤਿੰਨ ਬੱਚਿਆਂ ਨੂੰ ਦਰਖਤਾਂ ਨਾਲ ਚਿੰਬੜੇ ਹੋਏ ਜਿੰਦਾ ਬਚਾਇਆ ਗਿਆ।

ਹੜ੍ਹ ਅਤੇ ਭੂ-ਸਖਲਣ ਕਾਰਨ ਸੈਂਕੜੇ ਪਰਿਵਾਰ ਬੇਘਰ ਹੋਏ, ਇਸ ਘਟਨਾ ਦੌਰਾਨ ਸੱਤ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਅਤੇ ਕਈਆਂ ਨੂੰ ਸਕੂਲਾਂ ਅਤੇ ਟਾਊਨ ਹਾਲਾਂ ਵਿੱਚ ਅਸਥਾਈ ਸ਼ਰਨ ਦਿੱਤੀ ਗਈ।

ਸਥਾਨਕ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਟੀਮਾਂ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸਾਵਧਾਨੀ ਅਤੇ ਸਹਿਯੋਗ ਦੀ ਅਪੀਲ ਕੀਤੀ। ਸਰਕਾਰ ਅਤੇ ਐਂਜੀਓ ਪੀੜਤਾਂ ਨੂੰ ਰਾਹਤ ਸਮੱਗਰੀ ਅਤੇ ਅਸਥਾਈ ਰਿਹਾਇਸ਼ ਮੁਹੱਈਆ ਕਰਵਾ ਰਹੇ ਹਨ।

Leave a Reply

Your email address will not be published. Required fields are marked *