‘Son of Sardar 2’ ਫਿਲਮ ਨਾਲ Ajay Devgn-Sanjay Dutt ਦੀ ਜੋੜੀ ਦੀ ਹੋਵੇਗੀ ਵਾਪਸੀ

‘ਸਨ ਆਫ ਸਰਦਾਰ 2’ ਦੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਅਜੇ ਦੇਵਗਨ 2012 ਦੀ ਸਫਲ ਫਿਲਮ ‘ਸਨ ਆਫ ਸਰਦਾਰ’ ਦੇ ਸੀਕਵਲ ਨਾਲ ਸਰਦਾਰ ਦੀ ਭੂਮਿਕਾ ਵਿੱਚ 13 ਸਾਲ ਬਾਅਦ ਵਾਪਸ ਆ ਰਹੇ ਹਨ। ਇਹ ਫਿਲਮ ਜੋ 25 ਜੁਲਾਈ 2025 ਨੂੰ ਸਿਨੇਮਾਘਰਾਂ ਵਿੱਚ ਉਤਰੇਗੀ | ‘ਸਨ ਆਫ ਸਰਦਾਰ 2’ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ |
ਫਿਲਮ ਦੀ ਕਹਾਣੀ ਬਿਹਾਰੀ ਅਤੇ ਪੰਜਾਬੀ ਡਾਨਾਂ ਵਿਚਕਾਰ ਗੈਂਗ ਵਾਰ ਦੇ ਦੁਆਲੇ ਘੁੰਮਦੀ ਹੈ, ਜਿਸ ਵਿੱਚ ਪੰਜਾਬੀ ਸਭਿਆਚਾਰ ਦੀ ਝਲਕ, ਹਾਸੇ ਅਤੇ ਐਕਸ਼ਨ ਦਾ ਮਿਸ਼ਰਣ ਹੋਵੇਗਾ। ਸ਼ੂਟਿੰਗ ਐਡਿਨਬਰਗ, ਲੰਡਨ, ਚੰਡੀਗੜ੍ਹ, ਅਤੇ ਪੰਜਾਬ ਵਿੱਚ ਹੋਈ ਹੈ। ਸੰਜੇ ਦੱਤ ਦੇ ਯੂ.ਕੇ. ਵੀਜ਼ਾ ਮੁੱਦਿਆਂ ਕਾਰਨ ਰਵੀ ਕਿਸ਼ਨ ਨੇ ਅਸਥਾਈ ਤੌਰ ’ਤੇ ਉਨ੍ਹਾਂ ਦੀ ਥਾਂ ਲਈ, ਪਰ ਸੰਜੇ ਪੰਜਾਬ ਸ਼ਡਿਊਲ ਵਿੱਚ ਸ਼ਾਮਲ ਹੋਣਗੇ।