June 15, 2025

Social Media Account: ਭਾਰਤ ‘ਚ ਪਾਕਿਸਤਾਨੀ ਸੈਲੀਬ੍ਰਿਟੀ ਅਕਾਊਂਟਸ ਬੈਨ

0
Screenshot 2025-05-01 122118

ਪਾਕਿਸਤਾਨੀ ਮਸ਼ਹੂਰ ਹਸਤੀਆਂ ਜਿਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤੇ ਗਏ ਹਨ, ਇਹਨਾਂ ਵਿਚ ਕਈ ਮਸ਼ਹੂਰ ਕਲਾਕਾਰ ਸ਼ਾਮਿਲ ਹਨ ਜਿਵੇ ਕੇ ਹਾਨੀਆ ਆਮਿਰ, ਮਾਹਿਰਾ ਖਾਨ , ਅਲੀ ਜ਼ਫਰ, ਸਨਮ ਸਈਦ, ਬਿਲਾਲ ਅੱਬਾਸ, ਇਕਰਾ ਅਜ਼ੀਜ਼, ਇਮਰਾਨ ਅੱਬਾਸ ਅਤੇ ਸਜਲ ਅਲੀ | ਇਸ ਕਾਰਵਾਈ ਨੂੰ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਪਹਿਲਗਾਮ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੀਤਾ ਗਿਆ।

ਭਾਰਤ ਵਿੱਚ 16 ਪਾਕਿਸਤਾਨੀ ਯੂਟਿਊਬ ਚੈਨਲਾਂ, ਜਿਨ੍ਹਾਂ ਵਿੱਚ ਡਾਨ ਨਿਊਜ਼, ਸਮਾ ਟੀਵੀ, ਜੀਓ ਨਿਊਜ਼, ਅਤੇ ਏਆਰਵਾਈ ਨਿਊਜ਼ ਵਰਗੇ ਪ੍ਰਮੁੱਖ ਮੀਡੀਆ ਹਾਊਸ ਸ਼ਾਮਲ ਹਨ, ਨੂੰ ਵੀ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ। ਇਹ ਚੈਨਲ ਭਾਰਤ ਖ਼ਿਲਾਫ਼ ਗ਼ਲਤ ਜਾਣਕਾਰੀ ‘ਤੇ ਉਕਸਾਉਣ ਵਾਲਾ ਅਤੇ ਸੰਵੇਦਨਸ਼ੀਲ ਸਮੱਗਰੀ ਫੈਲਾਉਣ ਦੇ ਦੋਸ਼ੀ ਪਾਏ ਗਏ। ਇਸ ਲਈ ਭਾਰਤ ਸਰਕਾਰ ਨੇ ਇਹਨਾਂ ਚੈਨਲਾਂ ਤੇ ਭਾਰਤ ਚ ਰੋਕ ਲਗਾ ਦਿਤੀ ਹੈ |

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜਵਾਬ ਪਾਕਿਸਤਾਨ ਪ੍ਰਤੀ ਫੈਸਲਾ ਲਿਆ ਗਿਆ ਹੈ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਖਾਲੀ ਕਰਨ ਲਈ ਕਿਹਾ ਗਿਆ ਸੀ। ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਨੂੰ 29 ਅਪ੍ਰੈਲ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। ਹੁਣ ਇਹ ਕਾਰਵਾਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾ ਕੇ ਕੀਤੀ ਜਾ ਰਹੀ ਹੈ |

Leave a Reply

Your email address will not be published. Required fields are marked *