June 22, 2025

Smart fencing: Border security ’ਚ ਵੱਡਾ ਕਦਮ ਭਾਰਤ-ਪਾਕਿਸਤਾਨ ਸਰਹੱਦ ’ਤੇ ਸਮਾਰਟ ਫ਼ੈਂਸਿੰਗ

0
ger

ਭਾਰਤ ਸਰਕਾਰ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਮਾਰਟ ਫ਼ੈਂਸਿੰਗ ਸਿਸਟਮ ਲਗਾਉਣ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤੇ ਕੰਮ ਕਰਨ ਦਾ ਮੁੱਖ ਕਾਰਨ ਘੁਸਪੈਠ, ਅੱਤਵਾਦੀ ਗਤੀਵਿਧੀਆਂ ਅਤੇ ਸਰਹੱਦ ਪਾਰ ਅਪਰਾਧਿਕ ਗਤੀਵਿਧੀਆਂ ਨੂੰ ਰੋਕਣਾ ਹੈ। ਸਮਾਰਟ ਫ਼ੈਂਸਿੰਗ ਸਿਸਟਮ ਅਤਿ-ਆਧੁਨਿਕ ਤਕਨੀਕਾਂ ’ਤੇ ਅਧਾਰਿਤ ਹੈ, ਜਿਸ ਵਿੱਚ ਇਜ਼ਰਾਈਲੀ ਅਤੇ ਹੋਰ ਅੰਤਰਰਾਸ਼ਟਰੀ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਸ ਸਿਸਟਮ ਵਿੱਚ ਲੇਜ਼ਰ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਰਹੱਦ ’ਤੇ ਕਿਸੇ ਵੀ ਅਣਅਧਿਕਾਰਤ ਗਤੀਵਿਧੀ ਨੂੰ ਤੁਰੰਤ ਖੋਜਦੀ ਹੈ। ਇਹ ਲੇਜ਼ਰ ਵਾੜ 3,323 ਕਿਲੋਮੀਟਰ ਲੰਮੀ ਅੰਤਰਰਾਸ਼ਟਰੀ ਸਰਹੱਦ ’ਤੇ ਲਗਾਈ ਜਾ ਰਹੀ ਹੈ।

ਸਮਾਰਟ ਫ਼ੈਂਸਿੰਗ ਵਿੱਚ ਮੋਸ਼ਨ ਸੈਂਸਰ, ਥਰਮਲ ਇਮੇਜਿੰਗ ਕੈਮਰੇ, ਅਤੇ ਹਾਈ-ਰੈਜ਼ੋਲੂਸ਼ਨ ਸੀਸੀਟੀਵੀ ਕੈਮਰੇ ਸ਼ਾਮਲ ਹਨ, ਜੋ ਦਿਨ-ਰਾਤ ਨਿਗਰਾਨੀ ਕਰਨਗੇ ਤਾਂ ਜੋ ਕੋਈ ਅਣਉਚਿਤ ਘਟਨਾ ਨੂੰ ਵਾਪਰ ਸਕੇ | ਸਰਹੱਦ ਦੀ ਨਿਗਰਾਨੀ ਲਈ ਡਰੋਨ ਅਤੇ ਸੈਟੇਲਾਈਟ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਰੀਅਲ-ਟਾਈਮ ਜਾਣਕਾਰੀ ਪ੍ਰਦਾਨ ਕਰਦੇ ਹਨ।

Leave a Reply

Your email address will not be published. Required fields are marked *