June 14, 2025

Sidhu Moosewala’s documentary ‘ਤੇ ਰੋਕ ਦੀ ਕੀਤੀ ਮੰਗ, ਚੈਨਲ ਨੂੰ ਭੇਜਿਆ ਲੀਗਲ ਨੋਟਿਸ

0
Screenshot 2025-05-29 091243

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜੀਵਨੀ ਅਤੇ ਹੱਤਿਆ ‘ਤੇ ਅਧਾਰਤ ਇੱਕ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਡਾਕੂਮੈਂਟਰੀ, ਜਿਸ ਨੂੰ ਬੀਬੀਸੀ ਵਰਲਡ ਸਰਵਿਸ ਵੱਲੋਂ ਤਿਆਰ ਕੀਤਾ ਗਿਆ ਹੈ, 11 ਜੂਨ, 2025 ਨੂੰ ਮੁੰਬਈ ਦੇ ਜੁਹੂ ਸਥਿਤ ਸੋਹੋ ਹਾਊਸ ਵਿੱਚ ਸਕਰੀਨ ਕੀਤੀ ਜਾਣ ਵਾਲੀ ਹੈ | ਮਹਾਰਾਸ਼ਟਰ ਦੇ ਡੀਜੀਪੀ ਅਤੇ ਜੁਹੂ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਪੱਤਰ ਲਿਖਿਆ ਗਿਆ ਜਿਸ ਚ ਬਲਕੌਰ ਸਿੰਘ ਨੇ ਡਾਕੂਮੈਂਟਰੀ ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਮੰਗ ਕੀਤੀ ਹੈ

ਦੱਸ ਦਈਏ ਸਿੱਧੂ ਦੇ ਪਿਤਾ, ਬਲਕੌਰ ਸਿੰਘ, ਨੇ ਇਸ ਡਾਕੂਮੈਂਟਰੀ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮਹਾਰਾਸ਼ਟਰ ਦੇ ਡੀਜੀਪੀ ਅਤੇ ਜੁਹੂ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਪੱਤਰ ਲਿਖਿਆ ਹੈ, ਜਿਸ ਵਿੱਚ ਸਕਰੀਨਿੰਗ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਚੈਨਲ ਨੂੰ ਲੀਗਲ ਨੋਟਿਸ ਵੀ ਭੇਜਿਆ ਹੈ |

ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਡਾਕੂਮੈਂਟਰੀ ਵਿੱਚ ਸਿੱਧੂ ਦੀ ਜੀਵਨੀ ਅਤੇ ਹੱਤਿਆ ਨਾਲ ਜੁੜੀਆਂ ਅਣਪ੍ਰਕਾਸ਼ਿਤ ਵੀਡੀਓਜ਼ ਅਤੇ ਨਿੱਜੀ ਜਾਣਕਾਰੀਆਂ ਸ਼ਾਮਲ ਹਨ, ਜਿਨ੍ਹਾਂ ਦੀ ਵਰਤੋਂ ਲਈ ਪਰਿਵਾਰ ਦੀ ਇਜਾਜ਼ਤ ਨਹੀਂ ਲਈ ਗਈ। ਉਨ੍ਹਾਂ ਨੇ ਇਸ ਨੂੰ ਪਰਿਵਾਰ ਦੀ ਨਿੱਜਤਾ ਦਾ ਉਲੰਘਣ ਅਤੇ ਸਿੱਧੂ ਦੀ ਵਿਰਾਸਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।

Leave a Reply

Your email address will not be published. Required fields are marked *