Shirgaon Jatra: ਸ਼੍ਰੀ ਲੈਰਾਈ ਦੇਵੀ ਮੰਦਿਰ ‘ਚ ਭਗਦੜ, 6 ਸ਼ਰਧਾਲੂਆਂ ਦੀ ਮੌਤ

ਸ਼ਿਰਗਾਓਂ, ਗੋਆ ਵਿੱਚ ਸ਼੍ਰੀ ਲੈਰਾਈ ਦੇਵੀ ਮੰਦਿਰ ਵਿਖੇ 3 ਮਈ 2025 ਨੂੰ ਸ਼੍ਰੀ ਦੇਵੀ ਲੈਰਾਈ ਜਾਤਰਾ ਦੌਰਾਨ ਇੱਕ ਦਰਦਨਾਕ ਭਗਦੜ ਵਾਪਰੀ | ਜਿਸ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋਏ |
ਜਾਣਕਾਰੀ ਅਨੁਸਾਰ, ਭਗਦੜ ਦਾ ਮੁੱਖ ਕਾਰਨ ਬਹੁਤ ਜ਼ਿਆਦਾ ਭੀੜ ਅਤੇ ਭੀੜ ਪ੍ਰਬੰਧਨ ਦੀ ਕਮੀ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਮੰਦਿਰ ਦੇ ਨਜ਼ਦੀਕੀ ਤੰਗ ਅਤੇ ਢਲਾਣ ਵਾਲੇ ਰਸਤੇ ‘ਤੇ ਇੱਕ ਵਿਅਕਤੀ ਦੇ ਡਿੱਗਣ ਕਾਰਨ ਹਫੜਾ-ਦਫੜੀ ਸ਼ੁਰੂ ਹੋਈ, ਜਿਸ ਨਾਲ ਸ਼ਰਧਾਲੂਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਭਗਦੜ ਮੱਚ ਗਈ।
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸ਼ਿਰਗਾਓਂ ਵਿਖੇ ਲੈਰਾਈ ਜਾਤਰਾ ਦੌਰਾਨ ਵਾਪਰੀ ਭਗਦੜ ਦੀ ਘਟਨਾ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਮਾਪੁਸਾ ਸਥਿਤ ਨੌਰਥ ਗੋਆ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੇ ਇਲਾਜ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਸਾਵੰਤ ਨੇ ਕਿਹਾ ਕਿ ਉਹ ਸਥਿਤੀ ‘ਤੇ ਨਿੱਜੀ ਤੌਰ ‘ਤੇ ਨਜ਼ਰ ਰੱਖ ਰਹੇ ਹਨ ਅਤੇ ਸਰਕਾਰ ਪੂਰੀ ਤਰ੍ਹਾਂ ਪੀੜਤਾਂ ਦੇ ਨਾਲ ਹੈ।