Sangrur ‘ਚ Viral stunt video, ਟ੍ਰੈਫਿਕ ਪੁਲਿਸ ਨੇ ਨੇ ਕੀਤੀ ਕਾਰਵਾਈ

ਸੰਗਰੂਰ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਕੁਝ ਨੌਜਵਾਨ ਚੱਲਦੀ ਮਹਿੰਦਰਾ ਸਕਾਰਪੀਓ ਗੱਡੀ ‘ਤੇ ਖਤਰਨਾਕ ਸਟੰਟਬਾਜ਼ੀ ਕਰਦੇ ਨਜ਼ਰ ਆਏ। ਵੀਡੀਓ ਵਿੱਚ ਨੌਜਵਾਨ ਗੱਡੀ ਦੀ ਛੱਤ ‘ਤੇ ਬੈਠਣ, ਲਟਕਣ ਜਾਂ ਹੋਰ ਜੋਖਮ ਭਰਪੂਰ ਹਰਕਤਾਂ ਕਰਦੇ ਦਿਖਾਈ ਦਿੱਤੇ, ਜੋ ਸੜਕ ਸੁਰੱਖਿਆ ਨਿਯਮਾਂ ਦੀ ਘੋਰ ਉਲੰਘਣਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੰਗਰੂਰ ਟ੍ਰੈਫਿਕ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।
ਜ਼ਿਲ੍ਹਾ ਟ੍ਰੈਫਿਕ ਪੁਲਿਸ ਅਧਿਕਾਰੀ ਪਵਨ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਲ ਵੀਡੀਓ ਦੀ ਜਾਂਚ ਤੋਂ ਬਾਅਦ ਨੌਜਵਾਨਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਨੌਜਵਾਨਾਂ ਨੂੰ ਸਮਝਾਇਆ ਕਿ ਅਜਿਹੀਆਂ ਸਟੰਟਬਾਜ਼ੀਆਂ ਨਾਲ ਉਨ੍ਹਾਂ ਦੀ ਅਤੇ ਹੋਰਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਸ਼ਰਮਾ ਨੇ ਕਿਹਾ, “ਜ਼ਿੰਦਗੀ ਇੱਕ ਵਾਰ ਮਿਲਦੀ ਹੈ, ਦੁਬਾਰਾ ਨਹੀਂ। ਅਜਿਹੀਆਂ ਹਰਕਤਾਂ ਨਾਲ ਨਾ ਸਿਰਫ਼ ਤੁਸੀਂ ਖੁਦ ਨੂੰ ਸਗੋਂ ਦੂਜਿਆਂ ਨੂੰ ਵੀ ਖਤਰੇ ਵਿੱਚ ਪਾ ਸਕਦੇ ਹੋ।”
ਸਟੰਟਬਾਜ਼ੀ ਕਰਨ ਵਾਲੇ ਨੌਜਵਾਨਾਂ ਨੇ ਆਪਣੀ ਗਲਤੀ ਮੰਨੀ ਅਤੇ ਮੁਆਫੀ ਮੰਗੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਭਵਿੱਖ ਵਿੱਚ ਅਜਿਹੀਆਂ ਹਰਕਤਾਂ ਨਹੀਂ ਦੁਹਰਾਈਆਂ ਜਾਣਗੀਆਂ। ਸੰਗਰੂਰ ਟ੍ਰੈਫਿਕ ਪੁਲਿਸ ਵੱਲੋਂ ਮੌਕੇ ‘ਤੇ ਹੀ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਅਧੀਨ ਚਲਾਨ ਕੱਟਿਆ ਗਿਆ ਹੈ |