June 14, 2025

RCB Victory Parade accident: Karnataka government ਨੇ 5 ਲੱਖ ਸਹਾਇਤਾ ਦਾ ਕੀਤਾ ਵਾਅਦਾ

0
Screenshot 2025-06-05 115553

ਰਾਇਲ ਚੈਲੰਜਰਜ਼ ਬੈੰਗਲੁਰੂ (ਆਰਸੀਬੀ) ਦੀ ਜਿੱਤ ਤੋਂ ਬਾਅਦ ਇਕ ਪਰੇਡਦਾ ਆਯੋਜਨ ਕੀਤਾ ਗਿਆ, ਜੋ 4 ਜੂਨ 2025 ਨੂੰ ਬੈੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਨੇੜੇ ਹੋਈ, ਭਗਦੜ ਕਾਰਨ ਦੁਖਦਾਈ ਬਣ ਗਈ, ਜਿਸ ਵਿੱਚ 11 ਲੋਕਾਂ ਦੀ ਮੌਤ ਅਤੇ 33 ਜਣੇ ਜ਼ਖਮੀ ਹੋ ਗਏ ਸਨ।

ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ ਕੀਤਾ। ਇੱਕ ਆਈਏਐਸ ਅਫਸਰ ਦੀ ਅਗਵਾਈ ਵਿੱਚ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ, ਜਿਸ ਦੀ ਰਿਪੋਰਟ 15 ਦਿਨਾਂ ਵਿੱਚ ਆਵੇਗੀ। ਮੁੱਖ ਮੰਤਰੀ ਨੇ ਕਿਹਾ ਕਿ 2-3 ਲੱਖ ਲੋਕਾਂ ਦੀ ਅਚਾਨਕ ਭੀੜ, ਜੋ ਸਟੇਡੀਅਮ ਦੀ 35,000 ਦੀ ਸਮਰੱਥਾ ਤੋਂ ਕਿਤੇ ਵੱਧ ਸੀ, ਨੇ ਹਫੜਾ-ਦਫੜੀ ਮਚਾ ਦਿੱਤੀ। ਜ਼ਿਆਦਾਤਰ ਪੀੜਤ ਨੌਜਵਾਨ ਅਤੇ ਔਰਤਾਂ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ, ਜਦਕਿ ਵਿਰੋਧੀ ਧਿਰਾਂ ਨੇ ਰਾਜ ਸਰਕਾਰ ‘ਤੇ ਮਾੜੀ ਯੋਜਨਾਬੰਦੀ ਅਤੇ ਭੀੜ ਪ੍ਰਬੰਧਨ ਦੀ ਆਲੋਚਨਾ ਕੀਤੀ। ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਨੇ ਵੀ ਪੀੜਤ ਪਰਿਵਾਰਾਂ ਲਈ 5 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ ।

Leave a Reply

Your email address will not be published. Required fields are marked *