June 14, 2025

RCB Victory Parade: ਮਾਰਕੀਟਿੰਗ ਮੁਖੀ ਸੋਸਲੇ ਹਿਰਾਸਤ ‘ਚ, ਪੁਲਿਸ ਜਾਂਚ ਸ਼ੁਰੂ

0
Screenshot 2025-06-05 115553

ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ 4 ਜੂਨ 2025 ਨੂੰ ਰੌਇਲ ਚੈਲੰਜਰਜ਼ ਬੈਂਗਲੁਰੂ ਦੀ IPL ਜਿੱਤ ਦੇ ਜਸ਼ਨ ਦੌਰਾਨ ਹੋਈ ਭਗਦੜ ਵਿੱਚ 11 ਲੋਕਾਂ ਦੀ ਮੌਤ ਅਤੇ 50 ਤੋਂ ਵੱਧ ਦੇ ਜ਼ਖਮੀ ਹੋਣ ਦੀ ਘਟਨਾ ਤੋਂ ਬਾਅਦ ਬੈਂਗਲੁਰੂ ਪੁਲਿਸ ਨੇ RCB ਦੇ ਮਾਰਕੀਟਿੰਗ ਅਤੇ ਰੈਵੇਨਿਊ ਮੁਖੀ ਨਿਖਿਲ ਸੋਸਲੇ ਨੂੰ 6 ਜੂਨ 2025 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਸੋਸਲੇ ਨੂੰ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਮੁੰਬਈ ਜਾਣ ਵਾਲੀ ਫਲਾਈਟ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।

ਤੁਹਾਨੂੰ ਦੱਸ ਦਈਏ ਪੁਲਿਸ ਮੁਤਾਬਕ, ਸਟੇਡੀਅਮ ਦੀ ਸਮਰੱਥਾ ਲਗਭਗ 35,000 ਹੈ, ਪਰ 2-3 ਲੱਖ ਲੋਕਾਂ ਦੀ ਭੀੜ ਨੇ ਇਕੱਠੇ ਹੋਣ ਕਾਰਨ ਸਥਿਤੀ ਬੇਕਾਬੂ ਹੋ ਗਈ। RCB ਦੀ ਸੋਸ਼ਲ ਮੀਡੀਆ ਪੋਸਟ, ਜਿਸ ਵਿੱਚ ਵਿਧਾਨ ਸੌਧਾ ਤੋਂ ਚਿੰਨਾਸਵਾਮੀ ਸਟੇਡੀਅਮ ਤੱਕ ਵਿਜੈ ਪਰੇਡ ਦੀ ਘੋਸ਼ਣਾ ਕੀਤੀ ਗਈ ਸੀ, ਨੇ ਭੀੜ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਪਰੇਡ ਬਿਨਾਂ ਪੁਲਿਸ ਅਨੁਮਤੀ ਦੇ ਆਯੋਜਿਤ ਕੀਤੀ ਗਈ ਸੀ, ਜਿਸ ਕਾਰਨ ਸੁਰੱਖਿਆ ਪ੍ਰਬੰਧ ਠੀਕ ਢੰਗ ਨਾਲ ਨਹੀਂ ਕੀਤੇ ਗਏ ਸਨ।

ਕਰਨਾਟਕ ਹਾਈਕੋਰਟ ਨੇ ਇਸ ਮਾਮਲੇ ਦਾ ਸੁਓ-ਮੋਟੋ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੀ ਮੁਆਵਜ਼ੇ ਦੀ ਘੋਸ਼ਣਾ ਕੀਤੀ ਹੈ। RCB ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਅਤੇ ਜ਼ਖਮੀਆਂ ਲਈ ‘RCB Cares’ ਫੰਡ ਦੀ ਸਥਾਪਨਾ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *