June 15, 2025

Punjab Police Recruitment: ਹੁਸ਼ਿਆਰਪੁਰ ਟ੍ਰੇਨਿੰਗ ਸੈਂਟਰ ਵਿੱਚ 6 ਰਿਕਰੂਟਸ ਦੀ Dope test positive

0
Screenshot 2025-05-26 124923

ਪੰਜਾਬ ਪੁਲਿਸ ਦੇ ਹੁਸ਼ਿਆਰਪੁਰ ਸਥਿਤ ਪੁਲਿਸ ਰਿਕਰੂਟ ਟ੍ਰੇਨਿੰਗ ਸੈਂਟਰ, ਜਹਾਨ ਖੇਲਾ ਵਿਖੇ ਮੁੱਢਲੀ ਸਿਖਲਾਈ ਦੌਰਾਨ 6 ਨਵੇਂ ਭਰਤੀ ਹੋਏ ਸਿਪਾਹੀਆਂ ਦਾ ਡੋਪ ਟੈਸਟ ਪਾਜ਼ੀਟਿਵ ਪਾਇਆ ਗਿਆ। ਇਹ ਸਿਪਾਹੀ, ਜੋ ਬੈਚ ਨੰਬਰ 270 ਦਾ ਹਿੱਸਾ ਸਨ, ਲੁਧਿਆਣਾ, ਤਰਨਤਾਰਨ ਅਤੇ ਪਟਿਆਲਾ ਜ਼ਿਲ੍ਹਿਆਂ ਨਾਲ ਸਬੰਧਤ ਸਨ। ਉਨ੍ਹਾਂ ਦੀ ਪਛਾਣ ਅਰਸ਼ਦੀਪ ਸਿੰਘ, ਮਨੀਸ਼, ਸਮਿਤ (ਸਾਰੇ ਪਟਿਆਲਾ), ਤੇਜਕਰਮਜੀਤ ਸਿੰਘ, ਆਦੇਸ਼ ਪ੍ਰਤਾਪ ਸਿੰਘ (ਤਰਨਤਾਰਨ) ਅਤੇ ਅਮਰਜੀਤ ਸਿੰਘ (ਲੁਧਿਆਣਾ) ਵਜੋਂ ਹੋਈ। ਸੈਂਟਰ ਦੇ ਸੀਡੀਆਈ ਦੀ ਰਿਪੋਰਟ ਅਨੁਸਾਰ, ਇਨ੍ਹਾਂ ਸਿਪਾਹੀਆਂ ਦੇ ਸਰੀਰਕ ਵਿਵਹਾਰ ਤੋਂ ਨਸ਼ੇ ਦੀ ਵਰਤੋਂ ਦਾ ਸ਼ੱਕ ਸੀ, ਹਾਲਾਂਕਿ ਕੋਈ ਸਮੈਲ ਨਹੀਂ ਸੀ। 21 ਮਈ, 2025 ਨੂੰ ਏਐਸਆਈ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ, ਹੁਸ਼ਿਆਰਪੁਰ ਵਿਖੇ ਇਨ੍ਹਾਂ ਦਾ ਡੋਪ ਟੈਸਟ ਕੀਤਾ ਗਿਆ, ਜੋ ਪਾਜ਼ੀਟਿਵ ਆਇਆ। ਨਤੀਜੇ ਵਜੋਂ, ਸਬੰਧਤ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਗਿਆ, ਅਤੇ ਇਨ੍ਹਾਂ ਸਿਪਾਹੀਆਂ ਨੂੰ ਸਿਖਲਾਈ ਪੂਰੀ ਕੀਤੇ ਬਿਨਾਂ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਦੇ ਨਾਮ ਬੈਚ ਵਿੱਚੋਂ ਰੱਦ ਕਰ ਦਿੱਤੇ ਗਏ, ਅਤੇ ਉਨ੍ਹਾਂ ਨੂੰ ਆਪਣੇ ਜ਼ਿਲ੍ਹਿਆਂ/ਕਮਿਸ਼ਨਰੇਟ ਵਿੱਚ ਰਿਪੋਰਟ ਕਰਨ ਅਤੇ ਨਸ਼ਾ ਛੱਡਣ ਲਈ ਇਲਾਜ ਕਰਵਾਉਣ ਦੇ ਹੁਕਮ ਦਿੱਤੇ ਗਏ, ਤਾਂ ਜੋ ਉਨ੍ਹਾਂ ਦਾ ਪ੍ਰਭਾਵ ਦੂਜੇ ਮੁਲਾਜ਼ਮਾਂ ‘ਤੇ ਨਾ ਪਵੇ।

ਤੁਹਾਨੂੰ ਦੱਸ ਦਈਏ 2019 ਵਿੱਚ ਅੰਮ੍ਰਿਤਸਰ ਵਿੱਚ 25 ਵਿੱਚੋਂ 15 ਪੁਲਿਸ ਅਧਿਕਾਰੀ ਡੋਪ ਟੈਸਟ ਵਿੱਚ ਫੇਲ ਹੋਏ, ਜਿਨ੍ਹਾਂ ਨੂੰ ਡੀ-ਐਡਿਕਸ਼ਨ ਸੈਂਟਰ ਭੇਜਿਆ ਗਿਆ। 2020 ਵਿੱਚ ਤਰਨਤਾਰਨ ਵਿੱਚ 22 ਵਿੱਚੋਂ 15 ਅਧਿਕਾਰੀ ਫੇਲ ਹੋਏ, ਜਿਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ।

Leave a Reply

Your email address will not be published. Required fields are marked *