June 15, 2025

Punjab Police Constable: ਗੁਰਕੀਰਤ ਸਿੰਘ ਗੋਲਡੀ ਦੀ ਗੋਲੀ ਲੱਗਣ ਕਾਰਨ ਮੌਤ, ਜਾਂਚ ਜਾਰੀ

0
Screenshot 2025-04-28 123412

ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਦੀ ਗੋਲੀ ਲੱਗਣ ਕਾਰਨ ਅਚਾਨਕ ਮੌਤ ਹੋ ਗਈ ਸੀ, ਜੋ ਪੰਜਾਬ ਦੇ ਕੈਬਨਿਟ ਮੰਤਰੀ ਦੇ ਗਨਮੈਨ ਵਜੋਂ ਤਾਇਨਾਤ ਸੀ | ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੋਰਾਹਾ ਥਾਣੇ ਅਧੀਨ ਪੈਂਦੇ ਪਿੰਡ ਰਾਮਪੁਰ ਵਿੱਚ ਵਾਪਰੀ। ਗੁਰਕੀਰਤ ਸਿੰਘ ਗੋਲਡੀ, ਆਪਣੇ ਪਿੰਡ ਵਿੱਚ ਕਿਸੇ ਦੇ ਘਰ ਗਿਆ ਸੀ। ਉੱਥੇ ਕਿਸੇ ਝਗੜੇ ਦੌਰਾਨ ਸਰਵਿਸ ਪਿਸਤੌਲ ਤੋਂ ਗੋਲੀ ਚੱਲੀ, ਜੋ ਗੁਰਕੀਰਤ ਸਿੰਘ ਨੂੰ ਜਾ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਉੱਥੇ ਹੋਈ ਲੜਾਈ ਦੌਰਾਨ ਸਰਵਿਸ ਪਿਸਤੌਲ ਵਿੱਚੋਂ ਇੱਕ ਗੋਲੀ ਚੱਲੀ ਅਤੇ ਗੋਲਡੀ ਨੂੰ ਲੱਗ ਗਈ। ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਡੀਐਸਪੀ ਪਾਇਲ ਹੇਮੰਤ ਮਲਹੋਤਰਾ ਅਤੇ ਦੋਰਾਹਾ ਪੁਲਿਸ ਸਟੇਸ਼ਨ ਦੇ ਐਸਐਚਓ ਆਕਾਸ਼ ਦੱਤ ਵੀ ਮੌਕੇ ‘ਤੇ ਪਹੁੰਚ ਗਏ।

ਮ੍ਰਿਤਕ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਪਿੰਡ ਦੀ ਇੱਕ ਕੁੜੀ ਨਾਲ ਅਫੇਅਰ ਸੀ। ਕੁੜੀ ਨੇ ਵਿਆਹ ਕਿਸੀ ਹੋਰ ਨਾਲ ਕਰਵਾ ਲਿਆ ਸੀ, ਪਰ ਉਸ ਤੋਂ ਬਾਅਦ ਵੀ ਉਹ ਉਸ ਦੇ ਭਰਾ ਨਾਲ ਫੋਨ ’ਤੇ ਗੱਲਬਾਤ ਕਰਦੀ ਰਹੀ । ਅੱਜ ਕੁੜੀ ਵਾਲਿਆਂ ਨੇ ਉਸ ਦੇ ਭਰਾ ਨੂੰ ਆਪਣੇ ਘਰ ਬੁਲਾ ਕੇ ਗੋਲੀ ਮਾਰ ਦਿੱਤੀ।

Leave a Reply

Your email address will not be published. Required fields are marked *