Punjab News: Hoshiarpur ‘ਚ ਗੋਲੀਆਂ ਚੱਲੀਆਂ, ਭਤੀਜੇ ਵੱਲੋਂ ਕੀਤੀ ਗਈ ਫਾਇਰਿੰਗ, ਚਾਚੇ ਨੇ ਦੌੜ ਕੇ ਬਚਾਈ ਜਾਨ, ਪੁਲਿਸ ਜਾਂਚ ਸ਼ੁਰੂ

ਹੁਸ਼ਿਆਰਪੁਰ ਜ਼ਿਲ੍ਹੇ ‘ਚ ਸਵੇਰੇ ਤੜਕਸਾਰ ਇੱਕ ਗੰਭੀਰ ਵਾਰਦਾਤ ਵਾਪਰੀ, ਜਦੋਂ ਸੁਖਵੰਤ ਸਿੰਘ ‘ਤੇ ਉਸ ਦੇ ਭਤੀਜੇ ਨੇ ਪੰਜ ਗੋਲੀਆਂ ਚਲਾਈਆਂ। ਇਸ ਵਾਰਦਾਤ ਵਿੱਚ ਇੱਕ ਗੋਲੀ ਸੁਖਵੰਤ ਸਿੰਘ ਦੀ ਕਾਰ ਨੂੰ ਜਾ ਲੱਗੀ, ਜਦਕਿ ਬਾਕੀ ਚਾਰ ਗੋਲੀਆਂ ਸਿੱਧੇ ਉਸ ਦੇ ਵੱਲ ਨਿਸ਼ਾਨਾ ਬਣਾ ਕੇ ਚਲਾਈਆਂ ਗਈਆਂ। ਪਰ ਗੋਲੀਆਂ ਸਿਰ ਦੇ ਉਪਰੋਂ ਨਿਕਲ ਗਿਆ ਜਿਸ ਨਾਲ ਕੋਈ ਵੀ ਗੋਲੀ ਸੁਖਵੰਤ ਸਿੰਘ ਜਾਂ ਕਿਸੇ ਹੋਰ ਵਿਅਕਤੀ ਨੂੰ ਨਹੀਂ ਲੱਗੀ।
ਸੁਖਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਪਹਿਲਾਂ ਵੀ ਉਸ ਦੀ ਬੇਟੀ ਨੂੰ ਰਿਵਾਲਵਰ ਦੇਖਾ ਕੇ ਡਰਾਉਂਦਾ ਸੀ। ਘਟਨਾ ਦੇ ਸਮੇਂ, ਜਦੋਂ ਸੁਖਵੰਤ ਸਿੰਘ ਖੇਤਾਂ ਤੋਂ ਘਰ ਵੱਲ ਮੁੜ ਰਹੇ ਸਨ, ਉਸ ਦੇ ਭਤੀਜੇ ਨੇ ਅਚਾਨਕ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਖਵੰਤ ਸਿੰਘ ਨੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਦੌੜਦੇ ਹੋਏ ਆਪਣੀ ਜਾਨ ਬਚਾਈ।
ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਅਤੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੁਖਵੰਤ ਸਿੰਘ ਦੇ ਬਿਆਨ ਅਨੁਸਾਰ, ਇਹ ਵਾਰਦਾਤ ਪਰਿਵਾਰਕ ਵਿਵਾਦ ਜਾਂ ਪੁਰਾਣੀ ਰੰਜਿਸ਼ ਦਾ ਨਤੀਜਾ ਹੋ ਸਕਦੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਸਕੇ।