Punjab Government Notification: ਪਟਿਆਲਾ ਦੇ 8 ਪਿੰਡ ਮੋਹਾਲੀ ‘ਚ ਸ਼ਾਮਲ

ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਅਧੀਨ ਆਉਂਦੇ 8 ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਪਿੰਡ ਹਨ: ਮਾਣਕਪੁਰ, ਲੇਹਲਾਂ, ਗੁਰਦਿੱਤਪੁਰਾ (ਨੱਤੀਆਂ), ਉੱਚਾ ਖੇੜਾ, ਖੇੜਾ ਗੱਜੂ, ਹਦੈਤਪੁਰਾ, ਉਰਨਾ ਅਤੇ ਛੇਂਗੜਾ। ਇਹ ਫੈਸਲਾ ਰਾਜਪੁਰਾ ਵਿਧਾਨ ਸਭਾ ਹਲਕੇ ਦੀ ਵਿਧਾਇਕ ਨੀਨਾ ਮਿੱਤਲ ਦੀ ਮੰਗ ‘ਤੇ ਲਿਆ ਗਿਆ, ਜਿਸ ਨੂੰ ਪੰਜਾਬ ਸਰਕਾਰ ਨੇ ਸਵੀਕਾਰ ਕਰ ਲਿਆ। ਇਸ ਕਦਮ ਨਾਲ ਜ਼ਮੀਨ ਦੀਆਂ ਕੀਮਤਾਂ ਵਿੱਚ ਵਾਧੇ ਦੀ ਉਮੀਦ ਹੈ
ਪੰਜਾਬ ਸਰਕਾਰ ਨੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ। ਇਹ ਪਿੰਡ ਹਨ: ਮਾਣਕਪੁਰ, ਲੇਹਲਾਂ, ਗੁਰਦਿੱਤਪੁਰਾ (ਨੱਤੀਆਂ), ਉੱਚਾ ਖੇੜਾ, ਖੇੜਾ ਗੱਜੂ, ਹਦੈਤਪੁਰਾ, ਉਰਨਾ, ਅਤੇ ਛੇਂਗੜਾ। ਇਸ ਫੈਸਲੇ ਨਾਲ ਇਹ ਪਿੰਡ ਹੁਣ ਪਟਿਆਲਾ ਜ਼ਿਲ੍ਹੇ ਦੀ ਬਜਾਏ ਮੋਹਾਲੀ ਜ਼ਿਲ੍ਹੇ ਅਧੀਨ ਆਉਣਗੇ।