Punjab Government: ਦਫਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਵੀ ਫੋਨ ਬੰਦ ਨਾ ਕਰਨ ਬਾਰੇ ਮਹੱਤਵਪੂਰਨ ਨਿਰਦੇਸ਼

ਪੰਜਾਬ ਸਰਕਾਰ ਵਲੋਂ ਹੁਣ ਅਫ਼ਸਰ ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਵੀ ਫ਼ੋਨ ਬੰਦ ਨਹੀਂ ਕਰ ਸਕਣਗੇ | ਪ੍ਰਸ਼ਾਸਨਿਕ ਕੰਮਾਂ ਲਈ ਮੋਬਾਈਲ ਫ਼ੋਨ ਰਾਹੀਂ ਹਮੇਸ਼ਾ ਉਪਲਬਧ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ |
ਸਾਰੇ ਅਫਸਰਾਂ ਨੂੰ ਦਫਤਰੀ ਸਮੇਂ ਦੌਰਾਨ, ਦਫਤਰੀ ਸਮੇਂ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨ ਵੀ ਜ਼ਰੂਰੀ ਪ੍ਰਬੰਧਕੀ ਕੰਮਾਂ ਲਈ ਉਪਲਬਧ ਰਹਿਣਾ ਹੋਵੇਗਾ। ਉਨ੍ਹਾਂ ਨੂੰ ਆਪਣੇ ਫੋਨ ਚਾਲੂ ਰੱਖਣੇ ਹੋਣਗੇ ਤਾਂ ਜੋ ਸੰਪਰਕ ਕੀਤਾ ਜਾ ਸਕੇ। ਅਫਸਰਾਂ ਨੂੰ ਛੁੱਟੀ ਲੈਣ ਜਾਂ ਹੈੱਡਕੁਆਰਟਰ ਤੋਂ ਗੈਰਹਾਜ਼ਰ ਹੋਣ ਤੋਂ ਪਹਿਲਾਂ ਸੰਬੰਧਿਤ ਅਥਾਰਟੀ ਤੋਂ ਪ੍ਰਵਾਨਗੀ ਲੈਣੀ ਪਵੇਗੀ। ਅਫਸਰਾਂ ਨੂੰ ਐਮਰਜੈਂਸੀ ਸਮੇਂ ਜਾਂ ਜਦੋਂ ਪ੍ਰਬੰਧਕੀ ਜ਼ਰੂਰਤ ਹੋਵੇ, ਆਪਣੇ ਹੈੱਡਕੁਆਰਟਰ ‘ਤੇ ਮੌਜੂਦ ਰਹਿਣਾ ਹੋਵੇਗਾ ਅਤੇ ਤੁਰੰਤ ਸੰਪਰਕ ਲਈ ਉਪਲਬਧ ਹੋਣਾ ਹੋਵੇਗਾ। ਇਨ੍ਹਾਂ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ, ਅਤੇ ਕੋਈ ਵੀ ਢਿੱਲ-ਮੱਠ ਨੂੰ ਸਖਤੀ ਨਾਲ ਨਜਿੱਠਿਆ ਜਾ ਸਕੇ।