Punjab Accident: ਬਟਾਲਾ ‘ਚ ਭਿਆਨਕ ਸੜਕੀ ਹਾਦਸਾ, ਦੋ ਦੀ ਮੌਤ, ਇੱਕ ਮਹਿਲਾ ਗੰਭੀਰ ਜ਼ਖਮੀ

ਬਟਾਲਾ ਦੇ ਅਚਲ ਸਾਹਿਬ ਨਜ਼ਦੀਕ ਦੋ ਗੱਡੀਆਂ ਦੇ ਆਹਮੋ ਸਾਹਮਣੇ ਟਕਰਾਉਣ ਕਾਰਨ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ ਇਕ ਗੱਡੀ ਸਵਾਰ ਮਹਿਲਾ ਅਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋਣ ਦੇਅਤੇ ਤੀਸਰੀ ਮਹਿਲਾ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ
ਜਾਣਕਾਰੀ ਅਨੁਸਾਰ ਇਕ ਗੱਡੀ ਚ ਸਵਾਰ ਤਿੰਨ ਲੋਕ ਦਸੂਹੇ ਤੋਂ ਬਟਾਲਾ ਆ ਰਹੇ ਸੀ ਕਿ ਅਚਾਨਕ ਅਚਲ ਸਾਹਿਬ ਨਜ਼ਦੀਕ ਸਕਰਪੀਓ ਗੱਡੀ ਨਾਲ ਦੋਨਾਂ ਗੱਡੀਆਂ ਦੀ ਆਹਮੋ ਸਾਹਮਣੇ ਟਕਰਾਉਣ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਵਿਚ ਦਸੂਹਾ ਨਿਵਾਸੀ ਪੁਖ਼ਰਾਜ ਕੌਰ ਉਮਰ 56 ਸਾਲ ਅਤੇ ਗੱਡੀ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਤੀਸਰੀ ਮਹਿਲਾ ਸੁਭਪ੍ਰੀਤ ਕੌਰ ਉਮਰ 29 ਸਾਲ ਗੰਭੀਰ ਜ਼ਖਮੀ ਹੋ ਗਈ ਜਿਸਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਅਤੇ ਸਕਾਰਪੀਓ ਗੱਡੀ ਸਵਾਰਾਂ ਦਾ ਬਚਾ ਹੋ ਗਿਆ |