June 16, 2025

Pune Indrayani River Bridge: ਅਮਿਤ ਸ਼ਾਹ ਨੇ ਪੁਣੇ ਹਾਦਸੇ ‘ਤੇ ਪੀੜਤ ਪਰਿਵਾਰਾਂ ਨਾਲ ਜਤਾਈ ਹਮਦਰਦੀ

0
Screenshot 2025-06-16 100928

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਣੇ ਦੀ ਇੰਦਰਾਣੀ ਨਦੀ ‘ਤੇ ਤਲੇਗਾਓਂ, ਮਵਾਲ ਤਹਿਸੀਲ ਦੇ ਕੁੰਡਮਾਲਾ ਇਲਾਕੇ ਵਿੱਚ ਹੋਏ ਪੁਲ ਢਹਿਣ ਦੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਗੱਲਬਾਤ ਕਰਕੇ ਜ਼ਮੀਨੀ ਸਥਿਤੀ ਦੀ ਜਾਣਕਾਰੀ ਲਈ ਅਤੇ NDRF ਦੀ ਤੇਜ਼ੀ ਨਾਲ ਬਚਾਅ ਕਾਰਜ ਵਿੱਚ ਸ਼ਮੂਲੀਅਤ ਦੀ ਸ਼ਲਾਘਾ ਕੀਤੀ।

ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ, “ਇਸ ਦੁਖਦਾਈ ਘਟਨਾ ਨੇ ਮਨ ਨੂੰ ਝੰਜੋੜਿਆ ਹੈ। ਮੈਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ।” ਪੁਲ ਢਹਿਣ ਦੀ ਘਟਨਾ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋਈ ਅਤੇ 51 ਹੋਰ ਜ਼ਖਮੀ ਹੋਏ, ਜਿਸ ਦੀ ਮੁੱਢਲੀ ਜਾਂਚ ਅਨੁਸਾਰ ਕਾਰਨ 30 ਸਾਲ ਪੁਰਾਣੇ ਲੋਹੇ ਦੇ ਪੁਲ ‘ਤੇ ਸੈਲਾਨੀਆਂ ਦੀ ਭੀੜ ਅਤੇ ਮੀਂਹ ਕਾਰਨ ਨਦੀ ਦਾ ਵਹਾਅ ਜਿਆਦਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ।

Leave a Reply

Your email address will not be published. Required fields are marked *