PM Modi ਨੇ 14 ਸਾਲ ਦੇ ਕ੍ਰਿਕਟਰ ਵੈਭਵ ਸੂਰਯਵੰਸ਼ੀ ਦੇ ਆਈਪੀਐਲ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਵਿੱਚ ਖੇਲੋ ਇੰਡੀਆ ਯੂਥ ਗੇਮਸ 2025 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਵੀਡੀਓ ‘ਚ ਪ੍ਰਧਾਨ ਮੰਤਰੀ ਮੋਦੀ ਨੇ 14 ਸਾਲ ਦੇ ਨੌਜਵਾਨ ਕ੍ਰਿਕਟਰ ਵੈਭਵ ਸੂਰਯਵੰਸ਼ੀ ਦੀ ਆਈਪੀਐਲ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ। ਪ੍ਰਧਾਨਮੰਤਰੀ ਮੋਦੀ ਨੇ ਕਿਹਾ, “ਮੈਂ ਆਈਪੀਐਲ ਵਿੱਚ ਬਿਹਾਰ ਦੇ ਬੇਟੇ ਵੈਭਵ ਸੂਰਯਵੰਸ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਿਆ ਹੈ। ਇੰਨੀ ਛੋਟੀ ਉਮਰ ਵਿੱਚ ਵੈਭਵ ਨੇ ਇੰਨਾ ਵੱਡਾ ਰਿਕਾਰਡ ਬਣਾਇਆ ਹੈ। ਵੈਭਵ ਦੇ ਪ੍ਰਦਰਸ਼ਨ ਪਿੱਛੇ ਬਹੁਤ ਮਿਹਨਤ ਹੈ।” ਉਨ੍ਹਾਂ ਨੇ ਜ਼ੋਰ ਦਿੱਤਾ ਕਿ ਵੈਭਵ ਦੀ ਸਫਲਤਾ ਵਿੱਚ ਉਸ ਦੀ ਸਖਤ ਮਿਹਨਤ ਅਤੇ ਵੱਖ-ਵੱਖ ਪੱਧਰਾਂ ‘ਤੇ ਕਈ ਮੈਚ ਖੇਡਣ ਦਾ ਅਹਿਮ ਯੋਗਦਾਨ ਹੈ, ਜਿਸ ਨੇ ਉਸ ਨੂੰ ਵੱਡੇ ਚੁਣੌਤੀਆਂ ਲਈ ਤਿਆਰ ਕੀਤਾ। ਮੋਦੀ ਨੇ ਨੌਜਵਾਨ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਸਲਾਹ ਦਿੱਤੀ, ਕਿਹਾ ਕਿ “ਜਿੰਨਾ ਜ਼ਿਆਦਾ ਤੁਸੀਂ ਖੇਡੋਗੇ, ਓਨਾ ਹੀ ਜ਼ਿਆਦਾ ਤੁਸੀਂ ਚਮਕੋਗੇ।”
ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਇਵੈਂਟ 6,000 ਤੋਂ ਵੱਧ ਨੌਜਵਾਨ ਐਥਲੀਟਸ ਨੂੰ ਬਿਹਾਰ ਦੀ ਪਵਿੱਤਰ ਧਰਤੀ ‘ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਦੇਵੇਗਾ |