June 13, 2025

Panchayat of Salempur: ਪੰਚਾਇਤ ਨੂੰ ਚਾਰਜ ਨਾ ਮਿਲਣ ਕਾਰਨ ਲੋਕਾਂ ‘ਚ ਰੋਸ, ਸਰਪੰਚ ਨੇ ਸਰਕਾਰ ਨੂੰ ਕੀਤੀ ਅਪੀਲ

0
Screenshot 2025-06-11 125652

ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਪੈਂਦੇ ਇੱਕ ਪਿੰਡ ਵਿੱਚ ਪੰਚਾਇਤ ਨੂੰ ਪੂਰਨ ਤੌਰ ‘ਤੇ ਚਾਰਜ ਅਜੇ ਤੱਕ ਨਹੀਂ ਮਿਲਿਆ ਜਿਸ ਕਾਰਨ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਵਿਚਕਾਰ ਗੁੱਸਾ ਦੇਖਣ ਨੂੰ ਮਿਲਿਆ । ਪਿੰਡ ਦੇ ਮੌਜੂਦਾ ਸਰਪੰਚ ਮੇਜ਼ਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਚਾਇਤ ਚੋਣਾਂ ਜਿੱਤੀਆਂ ਨੂੰ ਲਗਭਗ ਅੱਠ ਮਹੀਨੇ ਹੋ ਚੁੱਕੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਪੰਚਾਇਤ ਦਾ ਪੂਰਨ ਚਾਰਜ ਨਹੀਂ ਸੌਂਪਿਆ ਗਿਆ। ਪਿੰਡ ਦੇ ਅਧੂਰੇ ਪਏ ਕੰਮਾਂ ਕਾਰਨ ਪਿੰਡ ਵਾਸੀਆਂ ਮੁ ਦਿਕੱਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਸਰਪੰਚ ਦੱਸੇ ਮੁਤਾਬਿਕ, ਜਦੋਂ ਉਹ ਚਾਰਜ ਦੀ ਮੰਗ ਕਰਦੇ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਇਹ ਕਿਹਾ ਜਾਂਦਾ ਹੈ ਕਿ ਚਾਰਜ ਦੀ ਮੰਗ ਨਾ ਕੀਤੀ ਜਾਵੇ | ਮੇਜ਼ਰ ਸਿੰਘ ਨੇ ਦੋਸ਼ ਲਾਇਆ ਕਿ ਪੂਰਨ ਚਾਰਜ ਨਾ ਦੇਣ ਦਾ ਮੁੱਖ ਕਾਰਨ ਪਿਛਲੀ ਪੰਚਾਇਤ ਦੇ ਸਮੇਂ ਹੋਈਆਂ ਕਥਿਤ ਘਪਲੇਬਾਜੀਆਂ ਹਨ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪੂਰੀ ਜ਼ਿੰਮੇਵਾਰੀ ਸੌਂਪਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਮੌਜੂਦਾ ਸਰਪੰਚ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਨ ਚਾਰਜ ਸੌਂਪਿਆ ਜਾਵੇ, ਤਾਂ ਜੋ ਉਹ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਸ਼ੁਰੂ ਕਰ ਸਕਣ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ। ਇਸ ਮੁੱਦੇ ਨੇ ਪਿੰਡ ਵਿੱਚ ਤਣਾਅ ਦੀ ਸਥਿਤੀ ਪੈਦਾ ਕਰ ਦਿੱਤੀ ਹੈ, ਅਤੇ ਪਿੰਡ ਵਾਸੀ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ। ਪਿੰਡ ਦੇ ਲੋਕ ਵੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਕਾਫੀ ਤੰਗ ਨਜ਼ਰ ਆ ਰਹੇ ਹਨ |

Leave a Reply

Your email address will not be published. Required fields are marked *