June 15, 2025

Pahalgam Terror Attack: ਗਿਆਨੀ ਹਰਪ੍ਰੀਤ ਸਿੰਘ ਨੇ ਮੰਗਿਆ ਪੀੜਤਾਂ ਲਈ ਇਨਸਾਫ਼

0
giani-harpreet-singh-

ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਬਾਰੇ ਸਾਬਕਾ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਸਖ਼ਤ ਨਿੰਦਾ ਕੀਤੀ ਹੈ | ਓਹਨਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ

”ਕਸ਼ਮੀਰ ਦੀ ਧਰਤੀ ਤੇ ਇਨਸਾਨੀਅਤ ਦੇ ਨੰਗੇ ਚਿੱਟੇ ਕਤਲੇਆਮ ਨੂੰ ਬਿਆਨ ਕਰਦੀ ਇਹ ਤਸਵੀਰ ਇਸ ਵਹਿਸ਼ੀਆਣਾ ਕਾਰਵਾਈ ਕਰਨ ਵਾਲੇ ਦੀ ਕਰੂਰਤਾ ਨੂੰ ਵੀ ਬਿਆਨ ਕਰਦੀ ਹੈ। ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਅਜੋਕੀ ਘਟੀਆ ਰਾਜਨੀਤੀ ਦੇ ਗਰਭ ਵਿੱਚੋਂ ਪੈਦਾ ਹੋਇਆ ਹੈ। ਕਦੇ ਧਰਮ ਦੇਖ ਕੇ ਗ੍ਰਿਫਤਾਰੀ ਤੇ ਕਦੇ ਧਰਮ ਦੇਖ ਕੇ ਘਰ ਤੇ ਹਮਲਾ ਕਰਨਾ, ਇਹ ਵਰਤਾਰਾ ਵੀ ਨਵਾਂ ਨਹੀ ਹੈ। ਜਦੋਂ ਵੀ ਕਿਸੇ ਵੀ ਦੇਸ਼ ਅੰਦਰ ਸਰਕਾਰੀ ਦਮਨ ਦੇ ਵਿਰੋਧ ਚ ਲਹਿਰਾਂ ਪੈਦਾ ਹੁੰਦੀਆਂ ਹਨ ਤਾਂ ਉਨਾਂ ਦੀ ਕਾਮਜਾਬੀ ਲੋਕਾਂ ਚ ਅਧਾਰ ਕਾਇਮ ਕੀਤੇ ਬਿਨਾਂ ਨਹੀ ਹੋ ਸਕਦੀ। ਜਦੌਂ ਲਹਿਰਾਂ ਵਿਚ ਘਟੀਆ ਸੋਚ ਦੇ ਲੋਕ ਸ਼ਾਮਲ ਹੋ ਕੇ ਲੋਕ ਹਿਤਕਾਰੀ ਕੰਮ ਕਰਨ ਦੀ ਬਜਾਇ ਲੋਕਾਂ ਚ ਨਫਰਤ ਪੈਦਾ ਕਰਨ ਵਾਲੇ ਕਾਰਜ ਆਰੰਭ ਕਰ ਦਿੰਦੇ ਹਨ ਤਾਂ ਲੋਕ ਹਿਤਾ ਲਈ ਉਠੇ ਅੰਦੋਲਨ ਦਮ ਤੋੜ ਜਾਂਦੇ ਹਨ। ਚਾਹੇ ਉਹ ਸ਼ਾਂਤੀ ਨਾਲ ਲੜੇ ਜਾਣ ਵਾਲੇ ਅੰਦੋਲਨ ਹੀ ਕਿਉਂ ਨਾ ਹੋਣ। ਪਹਿਲਗਾਂਵ ਵਿਚ ਹੋਏ ਹਮਲਾਵਰਾਂ ਨੇ ਨਾ ਸਿਰਫ ਕਈ ਮਜਲੂਮਾਂ ਦੀ ਜਾਨ ਲਈ, ਸਗੋਂ ਸੈਲਾਨੀਆਂ ਦੇ ਸਿਰ ਤੇ ਪਲਣ ਵਾਲੇ ਕਈ ਕਸ਼ਮੀਰੀ ਪਰਿਵਾਰਾਂ ਦੀ ਕਿਰਤ ਤੇ ਵੀ ਬੁਲਡੋਜਰ ਚਲਾਇਆ ਹੈ। ਇਸ ਕਤਲੇਆਮ ਦੀ ਪੀੜ, ਪੀੜਤ ਪਰਿਵਾਰਾਂ ਦੇ ਨਾਲ ਨਾਲ ਹਰ ਸੰਸਾਰ ਚ ਵਸਦੇ ਹਰ ਅਮਨਪਸੰਦ ਸ਼ਖਸ ਨੂੰ ਹੋਈ ਹੈ। ਇਸ ਤਰਾਂ ਦੀ ਹੀ ਪੀੜ ਚਿੱਠੀ ਸਿੰਘਪੁਰਾ ਦੇ ਕਤਲੇਆਮ ਸਮੇਂ ਵੀ ਬਹੁਤ ਉਠੀ ਸੀ। ਪਹਿਲਗਾਂਵ ਦੇ ਇਸ ਕਤਲੇਆਮ ਨੇ ਚਿੱਠੀ ਸਿੰਘਪੁਰਾ ਦੇ ਕਤਲੇਆਮ ਦੇ ਜਖਮ ਨੂੰ ਫਿਰ ਤੋਂ ਹਰਾ ਕੀਤਾ ਹੈ। ਸਰਕਾਰਾਂ, ਜਿੰਮੇਵਾਰ ਮੀਡੀਆ ਤੇ ਜ਼ਿੰਮੇਵਾਰ ਸੰਸਥਾਵਾਂ ,ਧਰਮਾਂ ਤੇ ਭਾਈਚਾਰਿਆਂ ਪ੍ਰਤੀ ਪੈਦਾ ਹੋਈ ਨਫਰਤ ਨੂੰ ਜਿੰਨਾਂ ਘਟਾਉਣ ਦਾ ਯਤਨ ਕਰਨਗੀਆਂ ਉਨਾਂ ਹੀ ਸਮਾਜ ਸੁਖਦ ਰਹੇਗਾ। ਨਹੀ ਤਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਹੋਰ ਭਾਂਬੜ ਬਾਲੇਗਾ।”

ਦੱਸ ਦੇਈਏ ਇਹ ਭਿਆਨਕ ਅੱਤਵਾਦੀ ਹਮਲਾ ਮੰਗਲਵਾਰ ਦੁਪਹਿਰ ਨੂੰ ਪਹਿਲਗਾਮ ਦੇ ਨੇੜੇ ਇੱਕ ਸੈਲਾਨੀ ਮੈਦਾਨ ਬੈਸਰਨ ਵਿੱਚ ਹੋਇਆ, ਜਿੱਥੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਨਾਗਰਿਕਾਂ ਦੇ ਇੱਕ ਸਮੂਹ ‘ਤੇ ਗੋਲੀਬਾਰੀ ਕੀਤੀ |

Leave a Reply

Your email address will not be published. Required fields are marked *