Operation Sindhu: Israel ਤੋਂ 268 ਭਾਰਤੀਆਂ ਦੀ ਸੁਰੱਖਿਅਤ ਵਾਪਸੀ

ਆਪਰੇਸ਼ਨ ਸਿੰਧੂ ਦੇ ਤਹਿਤ, ਇਜਰਾਇਲ ਤੋਂ 268 ਭਾਰਤੀ ਨਾਗਰਿਕਾਂ ਨੂੰ ਲੈ ਕੇ ਤੀਸਰੀ ਉਡਾਣ 24 ਜੂਨ 2025 ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਇਹ ਉਡਾਣ ਭਾਰਤੀ ਹਵਾਈ ਸੈਨਾ ਦੇ C-17 ਗਲੋਬਮਾਸਟਰ ਜਹਾਜ਼ ਰਾਹੀਂ ਮਿਸਰ ਦੇ ਸ਼ਰਮ-ਅਲ-ਸ਼ੇਖ ਤੋਂ ਰਵਾਨਾ ਹੋਈ ਸੀ।
ਇਜਰਾਇਲ ਤੋਂ ਹੁਣ ਤੱਕ ਕੁਲ 594 ਭਾਰਤੀ ਨਾਗਰਿਕ ਸੁਰੱਖਿਅਤ ਵਾਪਸ ਪਰਤ ਚੁੱਕੇ ਹਨ। ਇਸ ਮਿਸ਼ਨ ਦੀ ਸ਼ੁਰੂਆਤ 19 ਜੂਨ 2025 ਨੂੰ ਇਜਰਾਇਲ-ਈਰਾਨ ਸੰਘਰਸ਼ ਦੌਰਾਨ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੀਤੀ ਗਈ ਸੀ। ਉਡਾਣ ਵਿੱਚ ਪਰਤਣ ਵਾਲੇ ਯਾਤਰੀਆਂ ਨੂੰ ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਦਿੱਲੀ ਹਵਾਈ ਅੱਡੇ ‘ਤੇ ਸਵਾਗਤ ਕੀਤਾ।