Operation Sindhu: Iran ਤੋਂ 290 ਭਾਰਤੀ ਵਿਦਿਆਰਥੀ Delhi ਪਰਤੇ

ਭਾਰਤ ਸਰਕਾਰ ਦੇ ‘ਆਪਰੇਸ਼ਨ ਸਿੰਧੂ’ ਦੇ ਤਹਿਤ ਈਰਾਨ ਤੋਂ 290 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰੀ ਹੈ । ਇਹ ਆਪਰੇਸ਼ਨ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੀ ਰਹੀ ਜੰਗ ਦੇ ਵਿਚਕਾਰ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤਾ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ ‘ਆਪਰੇਸ਼ਨ ਸਿੰਧੂ’ 19 ਜੂਨ 2025 ਨੂੰ ਸ਼ੁਰੂ ਕੀਤਾ ਸੀ। ਇਸ ਦੇ ਤਹਿਤ, 290 ਵਿਦਿਆਰਥੀਆਂ ਨੂੰ ਲੈ ਕੇ ਪਹਿਲੀ ਉਡਾਣ ਮਹਾਨ ਏਅਰ (ਈਰਾਨੀ ਏਅਰਲਾਈਨ) ਦੁਆਰਾ ਸੰਚਾਲਿਤ ਕੀਤੀ ਗਈ। ਦੋ ਹੋਰ ਉਡਾਣਾਂ, ਜਿਨ੍ਹਾਂ ਵਿੱਚੋਂ ਇੱਕ ਤੁਰਕਮੇਨਿਸਤਾਨ ਦੇ ਅਸ਼ਗਾਬਾਤ ਤੋਂ ਸੀ, 21 ਜੂਨ ਨੂੰ ਦਿੱਲੀ ਪਹੁੰਚਣ ਵਾਲੀਆਂ ਸਨ, ਜੋ ਲਗਭਗ 1,000 ਹੋਰ ਭਾਰਤੀਆਂ ਨੂੰ ਵਾਪਸ ਲਿਆਉਣਗੀਆਂ।