Olympic medalist: Lalit Upadhyay ਨੇ ਹਾਕੀ ਤੋਂ ਲਿਆ ਸੰਨਿਆਸ

ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਕਾਂਸੀ ਤਗਮਾ ਜੇਤੂ ਲਲਿਤ ਕੁਮਾਰ ਉਪਾਧਿਆਏ ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਦੀ ਘੋਸ਼ਣਾ ਕਰ ਦਿਤੀ ਹੈ । ਉਹਨਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਸਾਂਝੀ ਕੀਤੀ ਹੈ |
ਤੁਹਾਨੂੰ ਦੱਸ ਦਈਏ ਲਲਿਤ ਉਪਾਧਿਆਏ ਨੇ 183 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਅਤੇ 67 ਗੋਲ ਕੀਤੇ। ਉਸਨੇ ਟੋਕੀਓ 2020 ਅਤੇ ਪੈਰਿਸ 2024 ਓਲੰਪਿਕ ਵਿੱਚ ਕਾਂਸੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ, ਉਸਨੇ ਏਸ਼ੀਅਨ ਗੇਮਜ਼ ਅਤੇ ਕਾਮਨਵੈਲਥ ਗੇਮਜ਼ ਵਿੱਚ ਵੀ ਤਗਮੇ ਹਾਸਲ ਕੀਤੇ। 2021 ਵਿੱਚ ਲਲਿਤ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।