NDP ਆਗੂ Jagmeet Singh ਨੂੰ ਕਿਹਾ ਅੱਤਵਾਦੀ Hilbert ਨੇ ਮੰਗੀ ਮੁਆਫੀ

Canada: ਜਗਮੀਤ ਸਿੰਘ, ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੇ ਆਗੂ, ਨੂੰ ਅੱਤਵਾਦੀ ਨਾਲ ਜੋੜਨ ਦਾ ਮੁੱਦਾ ਸਮੇਂ-ਸਮੇਂ ‘ਤੇ ਗਰਮਾਉਂਦਾ ਰਿਹਾ ਹੈ, ਖਾਸ ਤੌਰ ‘ਤੇ ਉਸ ਦੀ ਸਿੱਖ ਪਛਾਣ ਅਤੇ ਪੰਜਾਬ/ਭਾਰਤ ਨਾਲ ਸਬੰਧਿਤ ਮੁੱਦਿਆਂ ‘ਤੇ ਉਸ ਦੇ ਬਿਆਨਾਂ ਕਾਰਨ। ਸਸਕੈਚਵਨ ਪਾਰਟੀ ਦੀ ਵਿਧਾਇਕ ਰਾਕੇਲ ਹਿਲਬਰਟ ਦੁਆਰਾ ਸੂਬਾਈ ਵਿਧਾਨ ਸਭਾ ਵਿੱਚ ਬਜਟ ਬਹਿਸ ਦੌਰਾਨ ਜਗਮੀਤ ਸਿੰਘ ਨੂੰ “ਅੱਤਵਾਦੀ” ਕਿਹਾ ਸੀ ।
ਹਾਲਾਂਕਿ 9 ਅਪ੍ਰੈਲ, 2025 ਨੂੰ, ਹਿਲਬਰਟ ਨੇ ਵਿਧਾਨ ਸਭਾ ਵਿੱਚ ਮੁਆਫੀ ਮੰਗਦਿਆਂ ਆਪਣੀ ਟਿੱਪਣੀ ਨੂੰ “ਗਲਤ ਅਤੇ ਅਣਉਚਿਤ” ਕਹਿ ਕੇ ਵਾਪਸ ਲਿਆ ਪਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਉਸਦਾ ਵਿਰੋਧ ਲਗਾਤਾਰ ਕਰ ਰਿਹਾ ਹੈ |
ਜਗਮੀਤ ਸਿੰਘ ਨੇ ਕਿਹਾ ਕਿ ਉਹ ਵਿਅਕਤੀਗਤ ਤੌਰ ‘ਤੇ ਇਸ ਟਿੱਪਣੀ ਦੀ ਪਰਵਾਹ ਨਹੀਂ ਕਰਦੇ, ਪਰ ਉਸ ਨੂੰ ਚਿੰਤਾ ਹੈ ਕਿ ਇੱਕ ਸਾਬਕਾ ਅਧਿਆਪਕ ਅਤੇ ਵਿਧਾਇਕ ਵੱਲੋਂ ਅਜਿਹੀ ਗੱਲ ਸਿੱਖ ਬੱਚਿਆਂ ਅਤੇ ਭਾਈਚਾਰੇ ‘ਤੇ ਕੀ ਅਸਰ ਪਾਵੇਗੀ।
ਸਸਕੈਚਵਨ NDP ਅਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਹਿਲਬਰਟ ਦੀ ਮੁਆਫੀ ਨੂੰ ਨਾਕਾਫੀ ਮੰਨਦਿਆਂ ਉਸਨੂੰ ਦਿੱਤੇ ਗਏ ਕਿਸੇ ਵੀ ਵਿਧਾਨਕ ਕਮੇਟੀ ਦੇ ਕਾਰਜਾਂ ਤੋਂ ਹਟਾਉਣ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |