June 15, 2025

Navjot Singh Sidhu: ਨਵਜੋਤ ਸਿੱਧੂ ਨੇ ਅਧਿਕਾਰਤ ਯੂਟਿਊਬ ਚੈਨਲ ਲਾਂਚ ਕੀਤਾ

0
Screenshot 2025-04-30 135724

ਨਵਜੋਤ ਸਿੰਘ ਸਿੱਧੂ, ਜੋ ਕਿ ਸਾਬਕਾ ਕ੍ਰਿਕਟਰ, ਸਿਆਸਤਦਾਨ, ਅਤੇ ਮੀਡੀਆ ਸ਼ਖਸੀਅਤ ਹਨ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਆਪਣੇ ਅਧਿਕਾਰਤ ਯੂਟਿਊਬ ਚੈਨਲ “‘ਨਵਜੋਤ ਸਿੱਧੂ ਅਫੀਸ਼ੀਅਲ’” ਦੀ ਸ਼ੁਰੂਆਤ ਕੀਤੀ ਹੈ । ਜਿਸ ਵਿੱਚ ਉਹ ਸਿਹਤ, ਜੀਵਨਸ਼ੈਲੀ, ਡਾਈਟ, ਅਤੇ ਪ੍ਰੇਰਣਾਤਮਕ ਸਮੱਗਰੀ ‘ਤੇ ਫੋਕਸ ਕਰਨਗੇ। ਇਸ ਚੈਨਲ ਦਾ ਮੁੱਖ ਉਦੇਸ਼ ਸਿਆਸਤ ਤੋਂ ਹਟ ਕੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਅਨੁਭਵ, ਸਿਹਤ ਸੁਝਾਅ, ਅਤੇ ਮੋਟੀਵੇਸ਼ਨਲ ਸੰਦੇਸ਼ ਸਾਂਝੇ ਕਰਨਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਆਪਣਾ ਯੂਟਿਊਬ ਚੈਨਲ ਲਾਂਚ ਕਰ ਰਹੇ ਹਨ, ਜਿੱਥੇ ਉਹ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ।

ਲੰਬੇ ਸਮੇਂ ਬਾਅਦ, ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੰਜਾਬ ਦੀ ਰਾਜਨੀਤੀ, ਉਨ੍ਹਾਂ ਦੇ ਭਵਿੱਖ, ਕੀ ਉਹ ਕਾਂਗਰਸ ਵਿੱਚ ਰਹਿਣਗੇ, ਕੀ ਸਿੱਧੂ ਪਰਿਵਾਰ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੇਗਾ, ਅਤੇ ਹੋਰ ਬਹੁਤ ਕੁਝ ਬਾਰੇ ਕਈ ਸਵਾਲ ਪੁੱਛੇ।।

Leave a Reply

Your email address will not be published. Required fields are marked *