Mukul Dev ਦੀ ਅਚਾਨਕ ਮੌਤ ਨੇ ਸਿਨੇਮਾ ਜਗਤ ਨੂੰ ਹਿਲਾਇਆ, 54 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ

ਮਸ਼ਹੂਰ ਅਦਾਕਾਰ ਮੁਕੁਲ ਦੇਵ ਮੁਕੁਲ ਦੇਵ ਦੀ ਅਚਾਨਕ ਮੌਤ ਨੇ ਸਿਨੇਮਾ ਜਗਤ ਨੂੰ ਹਿਲਾ ਕਿ ਰੱਖ ਦਿੱਤਾ ਹੈ ਉਹਨਾਂ ਦੀ ਉਮਰ 54 ਸਾਲ ਸੀ । ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਸੀਰੀਅਲਾਂ ਵਿੱਚ ਆਪਣੀ ਵਿਭਿੰਨਤਾ ਭਰਪੂਰ ਅਦਾਕਾਰੀ ਲਈ ਜਾਣੇ ਜਾਂਦੇ ਸਨ।
ਮੁਕੁਲ ਦੇਵ ਨੇ ਆਪਣੇ ਕਰੀਅਰ ਵਿਚ ਕਈ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਕੰਮ ਕੀਤਾ | ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਵਿੱਚ ਯਮਲਾ ਪਗਲਾ ਦੀਵਾਨਾ, ਸਨ ਆਫ ਸਰਦਾਰ, ਆਰ… ਰਾਜਕੁਮਾਰ ਅਤੇ ਜੈ ਹੋ ਸ਼ਾਮਲ ਹਨ,ਜਿਹਨਾਂ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ |
ਕੁਝ ਦਿਨਾਂ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਓਹਨਾ ਦੀ ਮੌਤ ਹੋ ਗਈ ਹੈ | ਮੁਕੁਲ ਦੇਵ ਦੀ ਮੌਤ ਦੀ ਅਸਲ ਵਜ੍ਹਾ ਅਜੇ ਸਾਹਮਣੇ ਨਹੀਂ ਆਇਆ ਹੈ | ਪਰਿਵਾਰ ਨੂੰ ਸਮੂਹ ਸਿਨੇਮਾ ਜਗਤ ਅਤੇ ਪ੍ਰਸ਼ੰਸਕਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।