Mohali Court ਨੇ Jagtar Singh Hawara ਨੂੰ 2005 ਦੇ ਕੇਸ ‘ਚ ਕੀਤਾ ਬਰੀ, ਪੈਰੋਲ ਦੀ ਸੰਭਾਵਨਾ ਵਧੀ

ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਦੀ ਅਦਾਲਤ ਨੇ 2005 ‘ਚ ਖਰੜ ਥਾਣੇ ਵਿੱਚ ਦਰਜ ਵਿਸਫੋਟਕ ਪਦਾਰਥਾਂ ਨਾਲ ਸਬੰਧਤ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ । ਇਹ ਫੈਸਲਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਨੇ ਸੁਣਾਇਆ, ਜਿਸ ਵਿੱਚ ਹਵਾਰਾ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਅਦਾਲਤ ਨੇ ਇਹ ਫੈਸਲਾ ਸਬੂਤਾਂ ਦੀ ਅਣਹੋਂਦ ਅਤੇ ਕੇਸ ਦੀਆਂ ਕਮਜ਼ੋਰੀਆਂ ਨੂੰ ਅਧਾਰ ਬਣਾਇਆ ਹੈ |
ਕਾਨੂੰਨੀ ਟੀਮ ਹੁਣ ਪੈਰੋਲ ਦੇ ਪ੍ਰਬੰਧਾਂ ਤਹਿਤ ਅਸਥਾਈ ਰਿਹਾਈ ਦੀ ਮੰਗ ਕਰ ਸਕਦੀ ਹੈ, ਜੋ ਕਿ ਜੇਲ੍ਹ ਅਧਿਕਾਰੀਆਂ ਅਤੇ ਰਾਜ ਸਰਕਾਰ ਦੀ ਪ੍ਰਵਾਨਗੀ ਦੇ ਅਧੀਨ ਹੈ। ਪਰ, ਉਹ ਅਜੇ ਵੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਤਿਹਾੜ ਜੇਲ ਵਿੱਚ ਹਨ।
ਦੱਸ ਦਈਏ ਮੋਹਾਲੀ ਦੀ ਅਦਾਲਤ ਨੇ ਅੱਤਵਾਦੀ ਜਗਤਾਰ ਸਿੰਘ ਹਵਾਰਾ ਨੂੰ 20 ਸਾਲ ਪੁਰਾਣੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਹਵਾਰਾ ਵਿਰੁੱਧ ਸਾਲ 2005 ਵਿੱਚ ਮੋਹਾਲੀ ਦੇ ਖਰੜ ਥਾਣੇ ਵਿੱਚ ਵਿਸਫੋਟਕ ਸਮੱਗਰੀ ਨਾਲ ਸਬੰਧਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹਵਾਰਾ ਵਿਰੁੱਧ ਸਬੂਤ ਸਾਬਤ ਨਹੀਂ ਹੋ ਸਕੇ, ਜਿਸ ਕਾਰਨ ਅਦਾਲਤ ਨੇ ਉਸਨੂੰ ਬਰੀ ਕਰ ਦਿੱਤਾ।