Mohali ‘ਤੇ ਛਾਏ ਕਾਲੇ ਬੱਦਲ ਤੇ ਲਗਾਤਾਰ ਮੀਂਹ ਜਾਰੀ

ਮੁਹਾਲੀ ਸ਼ਹਿਰ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਅੱਜ ਸਵੇਰ ਤੋਂ ਹੀ ਮੌਸਮ ਨੇ ਕਰਵਟ ਲਈ ਹੋਈ ਸੀ ਹੈ। ਅਸਮਾਨ ‘ਤੇ ਘੁੱਪ ਕਾਲੇ ਬੱਦਲ ਛਾਏ ਹੋਏ ਹਨ ਅਤੇ ਲਗਾਤਾਰ ਹਲਕਾ ਤੋਂ ਦਰਮਿਆਨਾ ਮੀਂਹ ਪੈ ਰਿਹਾ ਹੈ। ਇਸ ਮੀਂਹ ਨੇ ਮੁਹਾਲੀ ਦੇ ਮੌਸਮ ਨੂੰ ਠੰਢਾ ਅਤੇ ਸੁਹਾਵਣਾ ਬਣਾ ਦਿੱਤਾ ਹੈ, ਪਰ ਨਾਲ ਹੀ ਸਥਾਨਕ ਵਸਨੀਕਾਂ ਅਤੇ ਯਾਤਰੀਆਂ ਲਈ ਕੁਝ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ।
ਮੁਹਾਲੀ ਅਤੇ ਨੇੜਲੇ ਖੇਤਰਾਂ’ਤੇ ਘੁੱਪ ਕਾਲੇ ਬੱਦਲ ਛਾ ਗਏ। ਇਹ ਬੱਦਲ ਪੱਛਮੀ ਗੜਬੜ ਦਾ ਨਤੀਜਾ ਮੰਨੇ ਜਾ ਰਹੇ ਹਨ, ਜੋ ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਦਾ ਕਾਰਨ ਬਣ ਰਹੀ ਹੈ।
ਮੀਂਹ ਕਾਰਨ ਮੁਹਾਲੀ ਦਾ ਤਾਪਮਾਨ ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜੋ ਆਮ ਅਪ੍ਰੈਲ ਦੇ ਮੌਸਮ ਨਾਲੋਂ ਕਾਫੀ ਠੰਢਾ ਹੈ।
ਮੌਸਮ ਵਿਭਾਗ ਅਨੁਸਾਰ, ਮੁਹਾਲੀ ਵਿੱਚ ਸ਼ਾਮ ਤੱਕ ਮੀਂਹ ਜਾਰੀ ਰਹਿ ਸਕਦਾ ਹੈ, ਪਰ ਤੀਬਰਤਾ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਅਤੇ ਚੰਡੀਗੜ੍ਹ ‘ਚ 13 ਅਪ੍ਰੈਲ ਨੂੰ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ।
ਮੁਹਾਲੀ ਵਿੱਚ ਅੱਜ ਦੇ ਮੀਂਹ ਅਤੇ ਕਾਲੇ ਬੱਦਲਾਂ ਨੇ ਮੌਸਮ ਨੂੰ ਸੁਹਾਵਣਾ ਬਣਾਇਆ ਹੈ, ਪਰ ਜਲ ਭਰਾਅ ਅਤੇ ਆਵਾਜਾਈ ਸਮੱਸਿਆਵਾਂ ਨੇ ਸਥਾਨਕ ਵਸਨੀਕਾਂ ਲਈ ਮੁਸ਼ਕਿਲਾਂ ਵੀ ਪੈਦਾ ਕੀਤੀਆਂ ਹਨ। ਜਿਸ ਕਾਰਨ ਵਸਨੀਕਾਂ ਨੂੰ ਸੁਰੱਖਿਆ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।