Major accident in Sri Muktsar Sahib: ਪਟਾਕਾ ਫੈਕਟਰੀ ’ਚ ਅੱਗ, ਚਾਰ ਮੌਤ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਮੰਦਭਾਗੀ ਖ਼ਬਰ ਆ ਰਹੀ ਹੈ ਜਿਥੇ 29 ਮਈ, 2025 ਦੀ ਰਾਤ ਨੂੰ ਇੱਕ ਦੋ ਮੰਜ਼ਿਲਾ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 25 ਤੋਂ 27 ਵਿਅਕਤੀ ਜ਼ਖਮੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਇਹ ਘਟਨਾ ਉਦੋਂ ਵਾਪਰੀ ਜਦੋਂ ਫੈਕਟਰੀ ਵਿੱਚ ਪਟਾਕਿਆਂ ਦੀ ਪੈਕਿੰਗ ਅਤੇ ਬਣਾਉਣ ਦਾ ਕੰਮ ਚੱਲ ਰਿਹਾ ਸੀ। ਧਮਾਕੇ ਦੀ ਸੰਭਾਵਿਤ ਵਜ੍ਹਾ ਪਟਾਕਿਆਂ ਨੂੰ ਅੱਗ ਲੱਗਣਾ ਦੱਸੀ ਜਾ ਰਹੀ ਹੈ, ਜਿਸ ਨਾਲ ਇਮਾਰਤ ਪੂਰੀ ਤਰ੍ਹਾਂ ਨਾਲ ਢਹਿ ਗਈ। ਮੌਕੇ ’ਤੇ ਮੌਜੂਦ ਕੁਝ ਮਜ਼ਦੂਰ ਸੁੱਤੇ ਹੋਏ ਸਨ, ਜਿਸ ਕਾਰਨ ਉਹ ਮਲਬੇ ਹੇਠ ਦੱਬ ਗਏ।
ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਿਹਤ ਕਰਮੀਆਂ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀ ਗਿਆ, ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਅਤੇ ਰਾਹਤ-ਬਚਾਅ ਕਾਰਜ ਜਾਰੀ ਰਹੇ।
ਐਸਐਸਪੀ ਅਖਲ ਚੌਧਰੀ ਨੇ ਪੁਸ਼ਟੀ ਕੀਤੀ ਕਿ ਚਾਰ ਮੌਤਾਂ ਹੋਈਆਂ ਅਤੇ 25 ਦੇ ਕਰੀਬ ਵਿਅਕਤੀ ਜ਼ਖਮੀ ਹਨ। ਉਨ੍ਹਾਂ ਅਨੁਸਾਰ, ਜਾਂਚ ਜਾਰੀ ਹੈ ਅਤੇ ਧਮਾਕੇ ਦੇ ਸਹੀ ਕਾਰਨਾਂ ਦਾ ਜਲਦ ਪਤਾ ਲਗਾਇਆ ਜਾਵੇਗਾ। ਫੈਕਟਰੀ ਵਿੱਚ ਕੁੱਲ 40 ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਕਈ ਮਲਬੇ ਹੇਠ ਦੱਬਣ ਦੀ ਸੰਭਾਵਨਾ ਸੀ। ਪਟਾਕਿਆਂ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ, ਪਰ ਸਹੀ ਕਾਰਨ ਦੀ ਪੁਸ਼ਟੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਹੋਵੇਗੀ।