Maharashtra Chief Minister Devendra Fadnavis ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦੀ ਸਹਾਇਤਾ ਦਾ ਕੀਤਾ ਐਲਾਨ

ਲੋਕਲ ਟ੍ਰੇਨਾਂ ਵਿੱਚ ਓਵਰਕ੍ਰਾਊਡਿੰਗ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਇਸੇ ਦੇ ਚਲਦਿਆ ਮਹਾਰਾਸ਼ਟਰ ਦੇ ਕਲਿਆਣ ਜੰਕਸ਼ਨ ‘ਤੇ ਇੱਕ ਦੁਖਦਾਈ ਹਾਦਸਾ ਵਾਪਰਿਆ ਜਿਸ ਵਿੱਚ ਲੋਕਲ ਟ੍ਰੇਨ ‘ਤੇ ਚੜ੍ਹਨ ਸਮੇਂ ਭੀੜ ਅਤੇ ਧੱਕਾ-ਮੁੱਕੀ ਕਾਰਨ ਕਈ ਯਾਤਰੀ ਡਿੱਗ ਪਏ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ।
ਸੈਂਟਰਲ ਰੇਲਵੇ ਦੀ ਕਸਾਰਾ-ਸੀਐਸਐਮਟੀ ਲੋਕਲ ਟ੍ਰੇਨ ‘ਤੇ ਸਵੇਰੇ 9:30 ਵਜੇ ਮੁੰਬਰਾ ਅਤੇ ਦੀਵਾ ਸਟੇਸ਼ਨਾਂ ਵਿਚਕਾਰ ਕਲਿਆਣ-ਬਾਉਂਡ ਫਾਸਟ ਲਾਈਨ ‘ਤੇ ਇਹ ਹਾਦਸਾ ਵਾਪਰਿਆ। ਟ੍ਰੇਨ ‘ਚ ਜ਼ਿਆਦਾ ਭੀੜ ਹੋਣ ਕਾਰਨ ਲੋਕ ਫੁੱਟਬੋਰਡ ‘ਤੇ ਖੜੇ ਹੋਕੇ ਸਫਰ ਕਰ ਰਹੇ ਯਾਤਰੀਆਂ ਦਾ ਸੰਤੁਲਨ ਵਿਗੜਿਆ ਅਤੇ ਉਹ ਟਰੈਕ ‘ਤੇ ਡਿੱਗ ਪਏ।
ਜਾਣਕਾਰੀ ਮੁਤਾਬਿਕ ਹਾਦਸੇ ਵਿੱਚ ਪੰਜ ਯਾਤਰੀਆਂ ਦੀ ਮੌਤ ਹੋਈ, ਜਦਕਿ ਨੌਂ ਹੋਰ ਜ਼ਖਮੀ ਹੋਏ। ਜ਼ਖਮੀਆਂ ਨੂੰ ਥਾਣੇ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ, ਕਲਵਾ ਵਿੱਚ ਲਿਜਾਇਆ ਗਿਆ। ਚਾਰ ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ, ਅਤੇ ਗੰਭੀਰ ਜ਼ਖਮੀਆਂ ਨੂੰ ਜੁਪੀਟਰ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਅਤੇ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚ ਸਰਕਾਰ ਵੱਲੋਂ ਚੁੱਕਣ ਦੀ ਗੱਲ ਕਹੀ। ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਸੋਗ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ ।