Ludhiana West by-election results: ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਨਤੀਜਿਆਂ ਦੀ ਘੋਸ਼ਣਾ ਸ਼ਾਮ ਤੱਕ ਹੋ ਜਾਵੇਗੀ

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ 23 ਜੂਨ 2025 ਨੂੰ ਸਵੇਰੇ 8 ਵਜੇ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਈ। ਗਿਣਤੀ 14 ਦੌਰਾਂ ਵਿੱਚ ਕੀਤੀ ਜਾ ਰਹੀ ਹੈ, ਅਤੇ ਪਹਿਲੇ ਰੁਝਾਨ ਸਵੇਰੇ 9 ਵਜੇ ਤੱਕ ਆਉਣ ਦੀ ਉਮੀਦ ਸੀ। ਵੋਟਿੰਗ 19 ਜੂਨ 2025 ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰ ਟਰਨਆਊਟ ਦਰਜ ਕੀਤਾ ਗਿਆ।
ਚੋਣ ਮੈਦਾਨ ਵਿੱਚ 14 ਉਮੀਦਵਾਰ ਸਨ, ਜਿਨ੍ਹਾਂ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ (ਆਪ) ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਵਿਚਕਾਰ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜੀਵਨ ਗੁਪਤਾ ਨੂੰ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਇਹ ਚੋਣਾਂ ਜਰੂਰੀ ਸਨ ਕਿਉਂਕਿ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਦ ਇਹ ਸੀਟ ਖਾਲੀ ਹੋਈ ਸੀ। ਨਤੀਜਿਆਂ ਦੀ ਘੋਸ਼ਣਾ 23 ਜੂਨ 2025 ਦੀ ਸ਼ਾਮ ਤੱਕ ਕੀਤੀ ਜਾਵੇਗੀ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ 2025 ਦੇ ਮੁੱਖ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਦੇ ਨਾਂ ਹੇਠ ਲਿਖੇ ਹਨ:
ਸੰਜੀਵ ਅਰੋੜਾ – ਆਮ ਆਦਮੀ ਪਾਰਟੀ (ਆਪ), ਰਾਜ ਸਭਾ ਮੈਂਬਰ
ਭਾਰਤ ਭੂਸ਼ਣ ਆਸ਼ੂ – ਭਾਰਤੀ ਰਾਸ਼ਟਰੀ ਕਾਂਗਰਸ (ਕਾਂਗਰਸ), ਸਾਬਕਾ ਮੰਤਰੀ
ਪਰਉਪਕਾਰ ਸਿੰਘ ਘੁੰਮਣ – ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ)
ਜੀਵਨ ਗੁਪਤਾ – ਭਾਰਤੀ ਜਨਤਾ ਪਾਰਟੀ (ਭਾਜਪਾ)