June 15, 2025

Ludhiana ‘ਚ Vigilance Bureau ਨੇ ਰਿਸ਼ਵਤਖੋਰ ਸਟੈਨੋ ਨੂੰ 24 ਲੱਖ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕੀਤਾ

0
Screenshot 2025-06-14 100540

ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਰਾਏਕੋਟ ਦੇ ਐਸਡੀਐਮ ਦਫ਼ਤਰ ਵਿੱਚ ਤਾਇਨਾਤ ਸਟੈਨੋ ਜਤਿੰਦਰ ਸਿੰਘ ਨੂੰ 24,06,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਸੁਖਾਨਾ ਪਿੰਡ ਦੇ ਇੱਕ ਵਸਨੀਕ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ, ਵਿਜੀਲੈਂਸ ਨੇ ਜਤਿੰਦਰ ਸਿੰਘ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਅਤੇ ਇੱਕ ਅਲਮਾਰੀ ਵਿੱਚੋਂ ਨਕਦੀ ਬਰਾਮਦ ਕੀਤੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਜਤਿੰਦਰ ਸਿੰਘ ਅਤੇ ਐਸਡੀਐਮ ਰਾਏਕੋਟ ਸਰਕਾਰੀ ਕੰਮਾਂ ਦੇ ਬਦਲੇ ਵੱਡੀ ਰਕਮ ਦੀ ਰਿਸ਼ਵਤ ਮੰਗਦਾ ਸੀ। ਜਤਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਨਿਵਾਰਣ ਐਕਟ ਦੀ ਧਾਰਾ 7 ਅਧੀਨ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ‘ਚ ਵਿਜੀਲੈਂਸ ਬਿਊਰੋ ਜਾਂਚ ਪੜਤਾਲ ਕਰ ਰਹੀ ਹੈ

Leave a Reply

Your email address will not be published. Required fields are marked *