Kesari Chapter 2 ਦੀ ਟੀਮ ਪਹੁੰਚੀ ਸ੍ਰੀ ਹਰਿਮੰਦਰ ਸਾਹਿਬ Ananya Panday ਨੇ ਫੋਟੋ ਕੀਤੀ ਸਾਂਝੀ

ਕੇਸਰੀ ਚੈਪਟਰ 2 ਫਿਲਮ 18 ਅਪ੍ਰੈਲ, 2025 ਨੂੰ ਰਿਲੀਜ਼ ਹੋਣ ਵਾਲੀ ਹੈ। ਕੇਸਰੀ ਚੈਪਟਰ 2 ਦੀ ਟੀਮ ਦੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਪਹੁੰਚੀ, ਅਨੰਨਿਆ ਨੇ ਦਰਬਾਰ ਸਾਹਿਬ ਦੀ ਇੱਕ ਫੋਟੋ ਸਾਂਝੀ ਕੀਤੀ ਸੀ। ਇਸ ਫੋਟੋ ਵਿੱਚ ਉਹ ਅਕਸ਼ੈ ਕੁਮਾਰ ਅਤੇ ਆਰ. ਮਾਧਵਨ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਨਜ਼ਰ ਆ ਰਹੀ ਹੈ। ਅਨੰਨਿਆ ਨੇ ਇਸ ਨੂੰ ਆਪਣੇ ਸੋਸ਼ਲ ਮੀਡਿਆ ‘ਤੇ ਪੋਸਟ ਕਰਦਿਆਂ ਲਿਖਿਆ, “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ #KesariChapter2”।
ਕੇਸਰੀ (2019) ਦੀ ਰਿਲੀਜ਼ ਤੋਂ ਪਹਿਲਾਂ ਵੀ ਅਕਸ਼ੈ ਕੁਮਾਰ ਅਤੇ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ ਅਤੇ ਅਰਦਾਸ ਕੀਤੀ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਸਨ।