Kedarnath Helicopter Crash: Jaipur ਦੇ ਪਾਇਲਟ Rajveer Singh Chauhan ਦੀ ਅੰਤਿਮ ਯਾਤਰਾ

15 ਜੂਨ, 2025 ਨੂੰ ਉੱਤਰਾਖੰਡ ਦੇ ਕੇਦਾਰਨਾਥ ਨੇੜੇ ਗੌਰੀਕੁੰਡ ਵਿਖੇ ਹੈਲੀਕੌਪਟਰ ਦੁਰਘਟਨਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਜੈਪੁਰ ਦੇ 37 ਸਾਲਾ ਰਿਟਾਇਰਡ ਲੈਫਟੀਨੈਂਟ ਕਰਨਲ ਅਤੇ ਪਾਇਲਟ ਰਾਜਵੀਰ ਸਿੰਘ ਚੌਹਾਨ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਇਹ ਹੈਲੀਕੌਪਟਰ ਕੇਦਾਰਨਾਥ ਤੋਂ ਗੁਪਤਕਾਸ਼ੀ ਵੱਲ ਜਾ ਰਿਹਾ ਸੀ। ਮੰਦੀ ਮੌਸਮੀ ਸਥਿਤੀਆਂ ਕਾਰਨ ਇਹ ਦੁਰਘਟਨਾ ਗੌਰੀ ਮਾਈ ਖਾਰਕ ਦੇ ਜੰਗਲ ਵਿੱਚ ਵਾਪਰੀ।
ਤੁਹਾਨੂੰ ਦੱਸ ਦਈਏ ਰਾਜਵੀਰ ਸਿੰਘ ਚੌਹਾਨ ਨੇ ਭਾਰਤੀ ਸੈਨਾ ਵਿੱਚ 15 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਈ। ਉਹ ਆਰਮੀ ਏਵੀਏਸ਼ਨ ਕੋਰ ਵਿੱਚ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਪਠਾਨਕੋਟ ਵਿੱਚ ਤਾਇਨਾਤ ਸਨ। ਸਤੰਬਰ 2024 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਨੇ ਅਕਤੂਬਰ 2024 ਵਿੱਚ ਆਰੀਅਨ ਏਵੀਏਸ਼ਨ ਨਾਲ ਸਿਵਲ ਪਾਇਲਟ ਵਜੋਂ ਕੰਮ ਸ਼ੁਰੂ ਕੀਤਾ।
17 ਜੂਨ, 2025 ਨੂੰ ਜੈਪੁਰ ਦੇ ਸ਼ਾਸਤਰੀ ਨਗਰ ਵਿੱਚ ਰਾਜਵੀਰ ਸਿੰਘ ਚੌਹਾਨ ਦਾ ਅੰਤਿਮ ਸੰਸਕਾਰ ਪੂਰੇ ਸੈਨਿਕ ਸਨਮਾਨ ਨਾਲ ਕੀਤਾ ਗਿਆ। ਉਨ੍ਹਾਂ ਦੀ ਪਤਨੀ, ਲੈਫਟੀਨੈਂਟ ਕਰਨਲ ਦੀਪਿਕਾ ਚੌਹਾਨ, ਨੇ ਆਰਮੀ ਯੂਨੀਫਾਰਮ ਵਿੱਚ ਆਪਣੇ ਪਤੀ ਦੀ ਤਸਵੀਰ ਹੱਥ ਵਿੱਚ ਫੜ੍ਹੀ ਅਤੇ ਅੰਤਿਮ ਸ਼ਰਧਾਂਜਲੀ ਦੀ ਅਗਵਾਈ ਕੀਤੀ।