June 15, 2025

Kanpur Fire: ਛੇ ਮੰਜ਼ਿਲਾ ਇਮਾਰਤ ‘ਚ ਅੱਗ, ਜੋੜੇ ਸਮੇਤ ਤਿੰਨ ਬੱਚਿਆਂ ਦੀ ਮੌਤ

0
Screenshot 2025-05-05 092628

ਉੱਤਰ ਪ੍ਰਦੇਸ਼ ਦੇ ਚਮਨ ਗੰਜ ਖੇਤਰ ਵਿੱਚ ਇੱਕ ਛੇ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਹ ਇਮਾਰਤ ਇੱਕ ਜੁੱਤੀਆਂ ਅਤੇ ਚਮੜੇ ਦੀ ਫੈਕਟਰੀ ਸੀ। ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ, ਅੱਗ ਨੂੰ ਕਾਬੂ ਕਰਨ ਲਈ ਡਜ਼ਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਐਸਡੀਆਰਐਫ ਟੀਮ, ਸਥਾਨਕ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਅੱਠ ਘੰਟੇ ਤੱਕ ਲਗਾਤਾਰ ਕੰਮ ਕੀਤਾ। ਚੌਥੀ ਮੰਜ਼ਿਲ ਤੱਕ ਪਹੁੰਚਣ ਵਿੱਚ ਅੱਗ ਦੀ ਤੀਬਰਤਾ ਕਾਰਨ ਸਮਾਂ ਲੱਗਾ।

ਜਾਣਕਾਰੀ ਮੁਤਾਬਿਕ ਇਸ ਘਟਨਾ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਮੁਹੰਮਦ ਦਾਨਿਸ਼ (45), ਨਜ਼ਨੀਨ ਸਾਬਾ (42) ਅਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ—ਸਾਰਾ (15), ਸਿਮਰਾ (12) ਅਤੇ ਇਨਾਇਆ (7) ਸ਼ਾਮਲ ਸਨ। ਮ੍ਰਿਤਕ ਜੋੜੇ ਦੀਆਂ ਲਾਸ਼ਾਂ ਚੌਥੀ ਮੰਜ਼ਿਲ ਤੋਂ ਮਿਲੀਆਂ। ਇੱਕ ਪਰਿਵਾਰਕ ਮੈਂਬਰ ਮੁਤਾਬਕ, ਅੱਗ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਇਹ ਘਟਨਾ ਰਾਤ 8:30 ਤੋਂ 8:45 ਵਜੇ ਦੇ ਵਿਚਕਾਰ ਵਾਪਰੀ।

ਕਾਨਪੁਰ ਦੇ ਮੇਅਰ ਪ੍ਰਮਿਲਾ ਪਾਂਡੇ ਅਤੇ ਚੀਫ ਫਾਇਰ ਅਫਸਰ ਦੀਪਕ ਸ਼ਰਮਾ ਨੇ ਦੱਸਿਆ ਕਿ ਅੱਗ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਐਸਡੀਆਰਐਫ ਅਤੇ ਪੁਲਿਸ ਨੇ ਵੀ ਬਚਾਅ ਕਾਰਜਾਂ ਵਿੱਚ ਹਿੱਸਾ ਲਿਆ। ਛੇ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਦੇ ਸਹੀ ਕਾਰਨਾਂ ਦੀ ਜਾਂਚ ਲਗਾਤਾਰ ਜਾਰੀ ਹੈ।

Leave a Reply

Your email address will not be published. Required fields are marked *