Jathedar Giani Kuldeep Singh Gargaj: ਦੋਵਾਂ ਸਰਕਾਰਾਂ ਨੂੰ ਬੈਠ ਕੇ ਪਾਣੀਆਂ ਦੇ ਮੁੱਦੇ ‘ਤੇ ਮਸਲਾ ਹੱਲ ਕਰਨਾ ਚਾਹੀਦਾ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਪਾਣੀਆਂ ਨੂੰ ਲੈਕੇ ਅਹਿਮ ਬਿਆਨ ਦਿੱਤਾ ਹੈ | ਉਹਨਾਂ ਕਿਹਾ ਕਿ ਜਦੋ ਪੰਜਾਬ ਦੇ ਵਿੱਚ ਹੜ ਆਉਂਦੇ ਹਨ ਤਾਂ ਉਹ ਪੰਜਾਬ ਦੇ ਲੋਕ ਝਲਦੇ ਹਨ। ਜੇ ਕੋਈ ਵਾਧੂ ਪਾਣੀ ਛੱਡਿਆ ਜਾਂਦਾ ਹੈ ਤਾਂ ਪੰਜਾਬ ਡੁੱਲਦਾ ਹੈ ਪਰ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਕਿਵੇਂ ਆਪਣੇ ਹਿੱਸੇ ਦਾ ਪਾਣੀ ਦੇ ਦਈਏ |
ਜਥੇਦਾਰ ਗੜਗੱਜ ਉਹਨਾਂ ਕਿਹਾ ਹੈ ਕਿ ਪੀਣ ਵਾਲੇ ਪਾਣੀ ਅਤੇ ਦੂਜੇ ਪਾਣੀ ਚ ਬਹੁਤ ਫਰਕ ਹੈ ਜਾਂ ਤਾਂ ਪੰਜਾਬ ਨੂੰ ਅਸੀਂ ਬੰਜਰ ਕਰ ਦਈਏ | ਦੋਵਾਂ ਸਰਕਾਰਾਂ ਨੂੰ ਬੈਠ ਕੇ ਇਸ ਪਾਣੀਆਂ ਦੇ ਮੁੱਦੇ ਤੇ ਮਸਲਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਪੰਜਾਬ ਪਹਿਲਾਂ ਹੀ ਬੰਜਰ ਹੋਣ ਤੇ ਕਗਾਰ ਤੇ ਜਾ ਰਿਹਾ ਹੈ।