June 15, 2025

Jammu Kashmir: ਝੇਲਮ ਨਦੀ ਵਿੱਚ ਪਾਣੀ ਦੀ ਵਹਿਣ ਕਾਰਨ ਮੁਜ਼ੱਫਰਾਬਾਦ ਵਿੱਚ ਹੜ੍ਹ ਦੀ ਸਥਿਤੀ

0
Screenshot 2025-04-27 105545

ਝੇਲਮ ਨਦੀ ਵਿੱਚ ਪਾਣੀ ਦੀ ਵਹਿਣ ਕਾਰਨ ਮੁਜ਼ੱਫਰਾਬਾਦ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ | ਮੁਜ਼ੱਫਰਾਬਾਦ ਦੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਅਚਾਨਕ ਤੇਜ਼ੀ ਨਾਲ ਵਧਣ ਕਾਰਨ ਦੀ ਸੰਕਟਕਾਲੀ ਸਥਿਤੀ ਘੋਸ਼ਿਤ ਕੀਤੀ ਗਈ। ਮਸਜਿਦਾਂ ਵਿੱਚ ਐਲਾਨ ਕਰਕੇ ਨਦੀ ਦੇ ਕੰਢਿਆਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ ਗਈ, ਜਿਸ ਨਾਲ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ।

ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਸਾਬਤ ਹੁੰਦੀ ਹੈ, ਤਾਂ ਇਹ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਨੂੰ ਹੋਰ ਵਧਾ ਸਕਦੀ ਹੈ, ਜੋ ਪਹਿਲਾਂ ਹੀ ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦੀ ਤਣਾਅ ਦਾ ਸਾਹਮਣਾ ਕਰ ਰਹੇ ਹਨ।

ਜਾਣਕਾਰੀ ਮੁਤਾਬਿਕ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਭਾਰਤ ਵੱਲੋਂ ਪਾਕਿਸਤਾਨੀ ਅਧਿਕਾਰੀਆਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਪਾਣੀ ਛੱਡਿਆ ਗਿਆ। ਪਾਕਿਸਤਾਨੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਭਾਰਤ ਨੇ ਬਿਨਾਂ ਪਹਿਲਾਂ ਸੂਚਨਾ ਦਿੱਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਜਾਂ ਅਨੰਤਨਾਗ ਦੇ ਰਾਹੀਂ, ਸੰਭਾਵਤ ਤੌਰ ‘ਤੇ ਉਰੀ ਡੈਮ ਤੋਂ, ਝੇਲਮ ਨਦੀ ਵਿੱਚ ਪਾਣੀ ਛੱਡਿਆ, ਜਿਸ ਨਾਲ ਚਕੋਠੀ ਸਰਹੱਦ ਤੋਂ ਮੁਜ਼ੱਫਰਾਬਾਦ ਤੱਕ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ। ਹਾਲਾਂਕਿ, ਭਾਰਤ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਗਿਆ |

Leave a Reply

Your email address will not be published. Required fields are marked *