June 15, 2025

Jammu and Kashmir: ਮੁੱਖ ਮੰਤਰੀ ਉਮਰ ਅਬਦੁੱਲਾ ਭਾਵੁਕ ਨਜ਼ਰ ਆਏ

0
Screenshot 2025-04-23 130116

ਜੰਮੂ-ਕਸ਼ਮੀਰ ਵਿਧਾਨ ਸਭਾ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਇੱਕ ਮਤਾ ਪਾਸ ਕੀਤਾ। ਇਸ ਮੌਕੇ ਭਾਵੁਕ ਨਜ਼ਰ ਆਏ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਜਿਹੇ ਹਮਲੇ 21 ਸਾਲਾਂ ਬਾਅਦ ਦੇਖੇ ਗਏ ਹਨ। ਓਹਨਾ ਨੇ ਕਿਹਾ ਕਿ ਮੇਰੇ ਕੋਲ ਮੁਆਫ਼ੀ ਮੰਗਣ ਲਈ ਸ਼ਬਦ ਨਹੀਂ ਹਨ। ਸੈਲਾਨੀ ਇਥੇ ਘੁੰਮਣ ਆਏ ਸੀ ਪਰ ਅਸੀਂ ਓਹਨਾ ਦਾ ਖਿਆਲ ਨਹੀਂ ਰੱਖ ਸਕੇ | ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਸ ਮੌਕੇ ਦੀ ਵਰਤੋਂ ਪੂਰਨ ਰਾਜ ਦਾ ਦਰਜਾ ਮੰਗਣ ਲਈ ਨਹੀਂ ਕਰਾਂਗਾ

ਦੇਈਏ ਕਿ 5 ਅਗਸਤ, 2019 ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਜੰਮੂ-ਕਸ਼ਮੀਰ ਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ, ਅਤੇ ਦੋਵਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕੀਤਾ ਗਿਆ। ਪਿਛਲੇ ਕੁਝ ਸਾਲਾਂ ਤੋਂ, ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਨ ਰਾਜ ਦਾ ਦਰਜਾ ਦੇਣ ਤੋਂ ਮਨਾਹ ਨਹੀਂ ਕੀਤਾ ।

Leave a Reply

Your email address will not be published. Required fields are marked *