Jalandhar Police campaign: ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ

ਜਲੰਧਰ ਵਿੱਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਰੁੱਧ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਨੂੰ ਵੱਡਾ ਕਦਮ ਚੁੱਕਿਆ। ਕਮਿਸ਼ਨਰੇਟ ਪੁਲਿਸ ਅਤੇ ਜਲੰਧਰ ਦਿਹਾਤੀ ਪੁਲਿਸ ਦੀ ਸਾਂਝੀ ਟੀਮ ਨੇ ਦੋ ਬਦਨਾਮ ਨਸ਼ਾ ਤਸਕਰਾਂ, ਹਨੀ ਕਲਿਆਣਵਾਸ ਅਤੇ ਵਿਜੇ ਮਸੀਹ, ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ। ਅਬਾਦਪੁਰਾ ਵਿੱਚ ਹਨੀ ਕਲਿਆਣਵਾਸ ਦੀ ਇਮਾਰਤ, ਜਿਸ ਵਿਰੁੱਧ ਪੰਜ ਅਪਰਾਧਿਕ ਮਾਮਲੇ ਦਰਜ ਹਨ, ਅਤੇ ਫਿਲੌਰ ਦੇ ਊਂਚੀ ਘਾਟੀ ਵਿੱਚ ਵਿਜੇ ਮਸੀਹ ਦੀ ਗੈਰ-ਕਾਨੂੰਨੀ ਦੁਕਾਨ, ਜਿਸ ਵਿਰੁੱਧ 21 ਮਾਮਲੇ ਦਰਜ ਹਨ, ਨੂੰ ਢਾਹਿਆ ਗਿਆ।
ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਸੀਹ ਨੇ ਨਸ਼ਿਆਂ ਦੀ ਕਮਾਈ ਨਾਲ ਫਿਲੌਰ ਵਿੱਚ ਡੇਢ ਏਕੜ ਜ਼ਮੀਨ ਖਰੀਦੀ ਸੀ, ਜਿਸ ਨੂੰ ਨਵੀਂ ਦਿੱਲੀ ਦੇ ਸਮਰੱਥ ਅਧਿਕਾਰੀ ਨੇ ਫ੍ਰੀਜ਼ ਕਰ ਦਿੱਤਾ ਹੈ। ਇਹ ਕਾਰਵਾਈ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਜੜ੍ਹੋਂ ਖਤਮ ਕਰਨਾ ਹੈ। ਪੁਲਿਸ ਨੇ ਆਮ ਲੋਕਾਂ ਨੂੰ ਨਸ਼ਿਆਂ ਸਬੰਧੀ ਸੂਚਨਾ ਵਟਸਐਪ ਨੰਬਰ 9779-100-200 ‘ਤੇ ਦੇਣ ਦੀ ਅਪੀਲ ਕੀਤੀ ਹੈ, ਨਾਲ ਹੀ ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰੱਖਣ ਦਾ ਭਰੋਸਾ ਦਿੱਤਾ ਹੈ।