Jalandhar News: ਚਾਚੇ ਨੇ ਭਤੀਜੀ ‘ਤੇ ਕੀਤਾ ਜਾਨਲੇਵਾ ਹਮਲੇ ਦੀ ਕੋਸ਼ਿਸ਼

ਜਲੰਧਰ ਦੇ ਕਿਸ਼ਨਪੁਰਾ ਵਿੱਚ ਬੀਐਮਐਮ ਨੇੜੇ ਵਾਪਰੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਪੀੜਤਾ ਦਾ ਚਾਚਾ, ਜਿਸ ਨੇ ਲੜਕੀ ‘ਤੇ ਹਮਲਾ ਕੀਤਾ।ਲੜਕੀ ਪੈਦਲ ਜਾ ਰਹੀ ਸੀ ਜਦੋਂ ਚਾਚੇ ਨੇ ਉਸ ਦਾ ਪਿੱਛਾ ਕੀਤਾ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਲੜਕੀ ਨੂੰ ਆਟੋ ਵਿੱਚ ਜ਼ਬਰਦਸਤੀ ਬਿਠਾਉਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਜੇ ਉਹ ਨਾ ਮੰਨੀ ਤਾਂ ਉਹ ਉਸ ਨੂੰ ਮਾਰ ਦੇਵੇਗਾ। ਪਰ ਪੀੜਤਾ ਦੇ ਪਿਤਾ ਨੇ ਚਾਚੇ ਦੀਆਂ ਹਰਕਤਾਂ ‘ਤੇ ਸ਼ੱਕ ਕਰਕੇ ਲੜਕੀ ਦੀ ਰੇਕੀ ਕੀਤੀ ਅਤੇ ਸਮੇਂ ਸਿਰ ਮੌਕੇ ‘ਤੇ ਪਹੁੰਚ ਗਏ | ਮੌਜੂਦ ਰਾਹਗੀਰਾਂ ਦੀ ਮਦਦ ਨਾਲ ਪਿਤਾ ਨੇ ਆਪਣੀ ਧੀ ਨੂੰ ਨੂੰ ਚਾਚੇ ਦੇ ਚੁੰਗਲ ਤੋਂ ਬਚਾਇਆ।
ਪੀੜਤਾ ਨੇ ਦੱਸਿਆ ਕਿ ਉਸ ਦਾ ਚਾਚਾ ਪਿਛਲੇ 4 ਸਾਲਾਂ ਤੋਂ ਉਸ ਨੂੰ ਤੰਗ ਕਰ ਰਿਹਾ ਸੀ। ਉਸ ਨੇ ਕਈ ਵਾਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਚਾਚੇ ਨੇ ਉਸ ਨੂੰ ਜਾਨੋਂ ਮਾਰਨ, ਤੇਜ਼ਾਬ ਸੁੱਟਣ, ਅਤੇ ਪਿੱਛੇ ਮੁੰਡੇ ਭੇਜਣ ਦੀਆਂ ਧਮਕੀਆਂ ਦਿੱਤੀਆਂ। ਪੀੜਤਾ ਨੇ ਦੱਸਿਆ ਕਿ ਉਹ ਆਪਣੀ ਸੁਰੱਖਿਆ ਲਈ ਕਰਤਾਰਪੁਰ ਵਿੱਚ ਆਪਣੀ ਭੈਣ ਕੋਲ ਚਲੀ ਗਈ ਸੀ, ਪਰ ਵਾਪਸ ਆਉਣ ‘ਤੇ ਚਾਚੇ ਨੇ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਦੇ ਅਨੁਸਾਰ, ਪਿਛਲੀਆਂ ਸ਼ਿਕਾਇਤਾਂ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਹਮਲਾਵਰ ਦਾ ਹੌਸਲਾ ਵਧਿਆ।
ਜਦੋਂ ਲੜਕੀ ਦੇ ਚਾਚੇ ਨਾਲ ਗੱਲ ਕੀਤੀ ਗਈ, ਤਾਂ ਉਸ ਨੇ ਕਿਹਾ ਕਿ ਉਹ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਿਹਾ ਸੀ ਅਤੇ ਤੇਜ਼ਧਾਰ ਹਥਿਆਰ ਨੂੰ ਆਪਣੀ ਸਵੈ-ਰੱਖਿਆ ਲਈ ਆਟੋ ਵਿੱਚ ਰੱਖਿਆ ਹੋਇਆ ਸੀ।