June 15, 2025

IPL News: ਸ਼ੁਭਮਨ ਗਿੱਲ ‘ਤੇ ਹੌਲੀ ਓਵਰ-ਰੇਟ ਲਈ 12 ਲੱਖ ਦਾ ਜੁਰਮਾਨਾ

0
Screenshot 2025-04-20 113212

ਸ਼ੁਭਮਨ ਗਿੱਲ ਦੀ ਕਪਤਾਨੀ ਹੇਠ, ਗੁਜਰਾਤ ਟਾਈਟਨਸ ਨੇ ਸ਼ਨੀਵਾਰ ਨੂੰ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਹਰਾਇਆ ਸੀ । IPL ਦੇ ਅਧਿਕਾਰਤ ਬਿਆਨ ਅਨੁਸਾਰ, IPL 2025 ਮੈਚ ਦੌਰਾਨ ਧੀਮੀ ਓਵਰ-ਰੇਟ ਕਰਨ ਸ਼ੁਭਮਨ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਗੁਜਰਾਤ ਟਾਈਟਨਜ਼ ਦਾ ਸੀਜ਼ਨ ਦਾ ਪਹਿਲਾ ਓਵਰ-ਰੇਟ ਨਾਲ ਸਬੰਧਤ ਅਪਰਾਧ ਸੀ, ਜੋ IPL ਦੀ ਕੋਡ ਆਫ ਕੰਡਕਟ ਦੇ ਆਰਟੀਕਲ 2.22 ਅਧੀਨ ਆਉਂਦਾ ਹੈ।

ਮੈਚ ‘ਚ ਗੁਜਰਾਤ ਨੇ 204 ਦੌੜਾਂ ਦਾ ਟੀਚਾ 7 ਵਿਕਟਾਂ ਨਾਲ ਜਿੱਤ ਲਿਆ । ਹਾਲਾਂਕਿ, ਅਹਿਮਦਾਬਾਦ ‘ਚ ਗਰਮੀ ਅਤੇ ਡੀਹਾਈਡ੍ਰੇਸ਼ਨ ਕਾਰਨ ਮੈਚ ਦੌਰਾਨ ਕੁਝ ਰੁਕਾਵਟਾਂ ਆਈਆਂ, ਜਿਸ ਨੇ ਓਵਰ-ਰੇਟ ਨੂੰ ਪ੍ਰਭਾਵਿਤ ਕੀਤਾ।

ਸ਼ੁਭਮਨ ਗਿੱਲ ਇਸ ਸੀਜ਼ਨ ‘ਚ ਇਸ ਅਪਰਾਧ ਲਈ ਜੁਰਮਾਨਾ ਝੱਲਣ ਵਾਲੇ ਸੱਤਵੇਂ ਕਪਤਾਨ ਹਨ। IPL 2025 ਮੈਚ ਦੌਰਾਨ ਗੁਜਰਾਤ ਟਾਈਟਨਜ਼ ਦੇ ਕਪਤਾਨ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਮੈਚ ਤੋਂ ਬਾਅਦ ਲੋੜੀਂਦੀ ਓਵਰ-ਰੇਟ ਬਣਾਈ ਰੱਖਣ ਵਿੱਚ ਅਸਫਲ ਰਹਿਣ ਲਈ ਜੁਰਮਾਨਾ ਲਗਾਇਆ ਗਿਆ ਹੈ।

Leave a Reply

Your email address will not be published. Required fields are marked *