IPL Final: Punjab Kings ਦੀ ਹਾਰ ਦਾ Shreyas Iyer ਜ਼ਿੰਮੇਵਾਰ, Yograj Singh ਦਾ ਤਿੱਖਾ ਹਮਲਾ

ਸਾਬਕਾ ਭਾਰਤੀ ਕ੍ਰਿਕਟਰ ਯੋਗਰਾਜ ਸਿੰਘ ਨੇ ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਆਈਪੀਐਲ 2025 ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਦੀ ਰਾਇਲ ਚੈਲੰਜਰਜ਼ ਬੈੰਗਲੁਰੂ ਖਿਲਾਫ 6 ਦੌੜਾਂ ਨਾਲ ਹਾਰ ਲਈ ਜ਼ਿੰਮੇਵਾਰ ਠਹਰਾਇਆ ਹੈ |
ਯੋਗਰਾਜ ਨੇ ਅਈਅਰ ਦੀ ਇੱਕ ਦੌੜ (2 ਗੇਂਦਾਂ) ‘ਤੇ ਆਊਟ ਹੋਣ ਵਾਲੀ ਪਾਰੀ ਨੂੰ ਉਹਨਾਂ ਨੇ ਮੈਚ ਦਾ ਟਰਨਿੰਗ ਪੁਆਇੰਟ ਦੱਸਿਆ। ਉਹਨਾਂ ਨੇ ਕਿਹਾ, “ਸ਼੍ਰੇਅਸ ਅਈਅਰ ਨੇ ਜੋ ਸ਼ਾਟ ਖੇਡਿਆ, ਉਹ ਮੇਰੇ ਹਿਸਾਬ ਨਾਲ ਗ਼ਲਤ ਸੀ। ਅਸ਼ੋਕ ਮਾਨਕਡ ਨੇ ਮੈਨੂੰ ਦੱਸਿਆ ਸੀ ਕਿ ਅਜਿਹੇ ਅਪਰਾਧ ਨੂੰ ਸੈਕਸ਼ਨ 302 ਅਧੀਨ ਦੇਖਿਆ ਜਾਂਦਾ ਹੈ, ਜਿਸ ਦੀ ਸਜ਼ਾ ਦੋ ਮੈਚਾਂ ਦੀ ਪਾਬੰਦੀ ਹੋ ਸਕਦੀ ਹੈ। ਸ਼੍ਰੇਅਸ ਦਾ ਇਹ ਕੰਮ ਸਵੀਕਾਰਯੋਗ ਨਹੀਂ, ਇਸ ਦੀ ਕੋਈ ਮੁਆਫੀ ਨਹੀਂ।”
ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਰਾਟ ਕੋਹਲੀ (43), ਰਜਤ ਪਾਟੀਦਾਰ (26) ਅਤੇ ਜਿਤੇਸ਼ ਸ਼ਰਮਾ (24) ਦੀਆਂ ਪਾਰੀਆਂ ਦੀ ਮਦਦ ਨਾਲ 190/9 ਦਾ ਸਕੋਰ ਬਣਾਇਆ। ਪੰਜਾਬ ਦੀ ਜਵਾਬੀ ਪਾਰੀ ਵਿੱਚ ਸ਼ਸ਼ਾਂਕ ਸਿੰਘ ਦੀ 61* (30 ਗੇਂਦਾਂ) ਅਤੇ ਜੋਸ਼ ਇੰਗਲਿਸ ਦੀ 39 ਦੌੜਾਂ ਦੀ ਸਾਂਝ ਨੇ ਮੈਚ ਨੂੰ ਨੇੜੇ ਲਿਆਂਦਾ, ਪਰ ਅਈਅਰ ਦੀ ਜਲਦੀ ਆਊਟ ਹੋਣ ਕਾਰਨ ਪੰਜਾਬ 184/7 ‘ਤੇ ਸਮੇਟਿਆ ਗਿਆ। ਕਰੁਣਾਲ ਪੰਡਿਆ (2/17) ਅਤੇ ਭੁਵਨੇਸ਼ਵਰ ਕੁਮਾਰ (2/38) ਦੀ ਸ਼ਾਨਦਾਰ ਗੇਂਦਬਾਜ਼ੀ ਨੇ ਆਰਸੀਬੀ ਨੂੰ 18 ਸਾਲਾਂ ਬਾਅਦ ਪਹਿਲੀ ਆਈਪੀਐਲ ਟਰਾਫੀ ਜਿੱਤਣ ਵਿੱਚ ਮਦਦ ਕੀਤੀ। ਸ਼੍ਰੇਆਸ ਅਈਅਰ ਨੇ ਮੈਚ ਤੋਂ ਬਾਅਦ ਆਪਣੇ ਬਿਆਨ ‘ਚ ਕਿਹਾ, “ਕੰਮ ਅਜੇ ਅੱਧਾ ਹੀ ਹੋਇਆ ਹੈ, ਅਗਲੇ ਸਾਲ ਅਸੀਂ ਟਰਾਫੀ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ।