June 15, 2025

Indonesia earthquake: ਪੱਛਮੀ ਬੇਂਗਕੁਲੂ ਸੂਬੇ ਵਿੱਚ ਅੱਜ ਤੜਕਸਾਰ ਭੂਚਾਲ ਦੇ ਤੇਜ਼ ਝਟਕੇ, ਤੀਬਰਤਾ 6.0 ਮਾਪੀ ਗਈ

0
Screenshot 2025-04-16 105314

ਇੰਡੋਨੇਸ਼ੀਆ ਦੇ ਪੱਛਮੀ ਬੇਂਗਕੁਲੂ ਸੂਬੇ ਵਿੱਚ ਅੱਜ ਤੜਕਸਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ , ਜਿਸ ਕਾਰਨ ਇਲਾਕੇ ਦੇ ਲੋਕਾਂ ‘ਚ ਕਾਫ਼ੀ ਦਹਿਸ਼ਤ ਫੈਲ ਗਈ । ਦੇਸ਼ ਦੀ ਮੌਸਮ ਵਿਗਿਆਨ ਦੇ ਅਨੁਸਾਰ, ਭੂਚਾਲ ਕਰੀਬਨ ਸਵੇਰੇ 02:52 ਵਜੇ ਆਇਆ ਅਤੇ ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 6.0 ਮਾਪੀ ਗਈ।

ਭੂਚਾਲ ਦਾ ਕੇਂਦਰ ਬਿੰਦੂ ਬੇਂਗਕੁਲੂ ਸ਼ਹਿਰ ਤੋਂ ਕਰੀਬਨ 47 ਕਿਲੋਮੀਟਰ ਦੱਖਣ-ਪੱਛਮ ਵਿੱਚ ਸਮੁੰਦਰ ਤਲ ਤੋਂ 84 ਕਿਲੋਮੀਟਰ ਹੇਠਾਂ ਵੱਲ ਸੀ। ਹਾਲਾਂਕਿ, ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ , ਕਿਉਂਕਿ ਵੱਡੀਆਂ ਲਹਿਰਾਂ ਦਾ ਕੋਈ ਖ਼ਤਰਾ ਨਹੀਂ ਸੀ।

ਤੁਹਾਨੂੰ ਦੱਸ ਦਈਏ ਬੇਂਗਕੁਲੂ ਸ਼ਹਿਰ ਦੇ ਲੋਕ ਤੇਜ਼ ਭੂਚਾਲ ਤੋਂ ਡਰ ਗਏ ਸਨ। ਕਈ ਘਰਾਂ ਵਿੱਚ ਤਰੇੜਾਂ ਆ ਗਈਆਂ ਅਤੇ ਕੁਝ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਮੀਡੀਆ ਰਿਪੋਰਟਾਂ ਅਨੁਸਾਰ, ਸੂਬਾਈ ਰਾਜਧਾਨੀ ਬੇਂਗਕੁਲੂ ਸ਼ਹਿਰ ਵਿੱਚ 33 ਘਰਾਂ ਅਤੇ ਇੱਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਕੁਝ ਲੋਕ ਜ਼ਖਮੀ ਵੀ ਹੋਏ ਹਨ। ਰਾਹਤ ਟੀਮ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਨੁਕਸਾਨੀਆਂ ਗਈਆਂ ਇਮਾਰਤਾਂ ਵਿੱਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *