Indo Pak War: ਭਾਰਤ-ਪਾਕਿਸਤਾਨ DGMO ਮੀਟਿੰਗ, ਸੀਜ਼ਫਾਇਰ ਮਗਰੋਂ ਸਰਹੱਦੀ ਸ਼ਾਂਤੀ ‘ਤੇ ਚਰਚਾ

ਸੀਜ਼ਫਾਇਰ ਮਗਰੋਂ ਅੱਜ, 12 ਮਈ 2025 ਨੂੰ, ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨਜ਼ (DGMO) ਦੀ ਮੀਟਿੰਗ ਦੁਪਹਿਰ 12 ਵਜੇ ਹੋਟਲਾਈਨ ਰਾਹੀਂ ਹੋਵੇਗੀ। ਇਹ ਮੀਟਿੰਗ 10 ਮਈ ਨੂੰ ਸਹਿਮਤੀ ਨਾਲ ਸਥਾਪਤ ਸੀਜ਼ਫਾਇਰ ਨੂੰ ਮਜਬੂਤ ਕਰਨ ਅਤੇ ਸਰਹੱਦ ‘ਤੇ ਸਥਾਈ ਸ਼ਾਂਤੀ ਲਈ ਰਾਹ ਪੱਧਰਾ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ।
ਭਾਰਤ ਦੇ DGMO ਲੈਫਟੀਨੈਂਟ ਜਨਰਲ ਰਾਜੀਵ ਘਈ ਅਤੇ ਪਾਕਿਸਤਾਨ ਦੇ DGMO ਮੇਜਰ ਜਨਰਲ ਕਾਸ਼ਿਫ ਅਬਦੁੱਲਾ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਅੱਗੇ ਦੀਆਂ ਕਾਰਵਾਈਆਂ ‘ਤੇ ਚਰਚਾ ਕਰਨਗੇ। ਇਸ ਤੋਂ ਪਹਿਲਾਂ, ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਜਿਸ ‘ਤੇ ਭਾਰਤ ਨੇ ਸਖਤ ਜਵਾਬ ਦਿੱਤਾ ਸੀ।